ਸਰਦੂਲ ਸਿਕੰਦਰ ਹਮੇਸ਼ਾ ਸਾਡੇ ਨਾਲ ਰਹਿਣਗੇ: ਪੰਜਾਬੀ ਗਾਇਕ - ਸੰਗੀਤ ਜਗਤ ਨਾਲ ਜੁੜੀਆਂ ਵੱਖ-ਵੱਖ ਹਸਤੀਆਂ
🎬 Watch Now: Feature Video
ਖੰਨਾ: ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਜਿਨ੍ਹਾਂ ਨੇ ਬੀਤੀ 24 ਫਰਵਰੀ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ । ਜਿਹਨਾਂ ਦੀ ਅੰਤਿਮ ਅਰਦਾਸ ਖੰਨਾ ਦੀ ਅਨਾਜ ਮੰਡੀ ਵਿੱਚ ਹੋਈ। ਇਸ ਮੌਕੇ ਸੰਗੀਤ ਜਗਤ ਨਾਲ ਜੁੜੀਆਂ ਵੱਖ-ਵੱਖ ਹਸਤੀਆਂ ਨੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ 'ਤੇ ਪਹੁੰਚੇ ਵੱਖ ਵੱਖ ਕਲਾਕਾਰਾਂ ਦਾ ਕਹਿਣਾ ਸੀ ਕਿ ਸਰਦੂਲ ਸਿਕੰਦਰ ਸਾਨੂੰ ਸਰੀਰ ਪੱਖੋਂ ਤਾਂ ਛੱਡ ਗਏ ਹਨ ਪਰ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਨਾਲ ਹਨ, ਜਿਸ ਕਰਕੇ ਉਹ ਸਾਡੇ ਨਾਲ ਹੀ ਜੁੜੇ ਰਹਿਣਗੇ, ਤੇ ਸਾਡੇ ਦਿਲਾਂ 'ਚ ਰਹਿਣਗੇ। ਉਹਨਾਂ ਦਾ ਕਹਿਣਾ ਸੀ ਕਿ ਸਰਦੂਲ ਸਿਕੰਦਰ ਦਾ ਜਾਣਾ ਸਾਡੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।