ਪਿੰਡ ਜੈਂਤੀਪੁਰ ਵਿਖੇ ਦਿਨ-ਦਿਹਾੜੇ ਕਬਾੜੀਏ ਤੋਂ ਹੋਈ 2 ਲੱਖ ਰੁਪਏ ਦੀ ਲੁੱਟ - ਸੀਸੀਟੀਵੀ ਕੈਮਰਿਆਂ
🎬 Watch Now: Feature Video
ਅੰਮ੍ਰਿਤਸਰ: ਪਿਛਲੇ ਕੁਝ ਹਫ਼ਤਿਆਂ ’ਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲੁੱਟ ਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਜੋ ਕਿ ਅਜੇ ਵੀ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਹਲਕਾ ਮਜੀਠਾ ਦੇ ਪਿੰਡ ਜੈਂਤੀਪੁਰ ਦਾ ਹੈ, ਜਿੱਥੇ ਲੁਟੇਰਿਆਂ ਵੱਲੋਂ ਇੱਕ ਕਬਾੜੀਏ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਦਿਨ-ਦਿਹਾੜੇ ਲੱਗਪਗ 1.70 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਇਸ ਦੌਰਾਨ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੁਕਾਨਦਾਰ ਰੂਬਲ ਨੇ ਦੱਸਿਆ ਕਿ ਲੁਟੇਰਿਆਂ ਨੇ ਆਉਂਦਿਆਂ ਹੀ ਕਿਹਾ ਕਿ ਅਸੀਂ 2 ਸੋਨਾਲੀਕਾ ਟਰੈਕਟਰ ਵੇਚਨੇ ਹਨ ਅਤੇ ਬਾਅਦ ਵਿੱਚ ਪਿਸਤੌਲ ਕੱਢ ਲਿਆ ਤੇ ਕਹਿਣ ਲੱਗੇ ਕਿ ਜੋ ਕੁਝ ਹੈ ਬਾਹਰ ਕੱਢਦੇ ਇਸ ਤੋਂ ਬਾਅਦ ਪਿਸਤੌਲ ਦੀ ਨੋਕ ’ਤੇ ਲੁਟੇਰੇ ਗੱਲੇ ਦੇ ਵਿੱਚ ਪਿਆ ਪਰਸ ਤੇ 1.70 ਲੱਖ ਰੁਪਏ ਲੈ ਫਰਾਰ ਹੋ ਗਏ।