ਆਜ਼ਾਦ ਟੈਕਸੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਪੰਜਾਬ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ - ਟੈਕਸੀ ਯੂਨੀਅਨ
🎬 Watch Now: Feature Video
ਮੋਹਾਲੀ: ਆਜ਼ਾਦ ਟੈਕਸੀ ਯੂਨੀਅਨ ਕੁਰਾਲੀ ਦੇ ਡਰਾਈਵਰਾਂ ਨੇ ਰੋਪੜ ਰੋਡ ਉੱਤੇ ਟੈਕਸੀ ਯੂਨੀਅਨ ਦੇ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਡਰਾਈਵਰਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਗੱਡੀ ਵਿੱਚ ਪੂਰੀ ਸਵਾਰੀਆਂ ਬੈਠਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਨਾਲ ਹੀ ਡਰਾਈਵਰਾਂ ਨੇ ਟੈਕਸ ਅਤੇ ਕਿਸ਼ਤਾਂ ਮਾਫ ਕਰਨ ਦੀ ਵੀ ਗੁਹਾਰ ਲਗਾਈ। ਪ੍ਰਦਰਸ਼ਨ 'ਚ ਸ਼ਾਮਲ ਹੋਏ ਆਪ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਸਰਕਾਰ ਵਾਂਗ ਹਰ ਡਰਾਈਵਰ ਦੇ ਖਾਂਤੇ ਵਿੱਚ 5 ਹਜ਼ਾਰ ਪਾਵੇ।