ਪੁਲਿਸ ਵੱਲੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਫਿਜੀਕਲ ਵਿਭਾਗ ‘ਚੋਂ ਸ਼ਰਾਬ ਬਰਾਮਦ - ਸ਼ਰਾਬ ਬਰਾਮਦ
🎬 Watch Now: Feature Video
ਪਟਿਆਲਾ: ਪਟਿਆਲਾ ਦੇ ਥਾਣਾ ਅਰਬਣ ਇਸਟੇਟ ਪੁਲਸ ਵਲੋਂ ਸੂਚਨਾ ਮਿਲਣ ‘ਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਫਿਜੀਕਲ ਵਿਬਾਗ ਵਿਚ ਰੇਡ ਕਰ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਅਰਬਨ ਅਸਟੇਟ ਦੇ ਇੰਚਾਰਜ ਰੋਣੀ ਸਿੰਘ ਨੇ ਆਖਿਆ ਕਿ ਦੀ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇੱਕ ਇਨੋਵਾ ਕਾਰ ਦੇ ਵਿਚ ਯੂਨੀਵਰਸਿਟੀ ਦੇ ਅੰਦਰ ਸ਼ਰਾਬ ਵੇਚੀ ਜਾ ਰਹੀ ਹੈ ਜੋ ਕਿ ਚੰਡੀਗੜ੍ਹ ਤੋਂ ਲਿਆ ਕੇ ਵੇਚੀ ਜਾਂਦੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਯੁਨੀਵਰਸਿਟੀ ਰੇਡ ਕੀਤੀ ਉਥੇ ਇੱਕ ਇਨੋਵਾ ਕਾਰ ਹਰਿਆਣਾ ਨੰਬਰ ਖੜ੍ਹੀ ਹੋਈ ਸੀ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ 45 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਹੋਈ। ਫਿਲਹਾਲ ਕਾਰ ਦਾ ਕੋਈ ਵੀ ਡਰਾਈਵਰ ਜਾਂ ਕੋਈ ਮਾਲਕ ਉਸ ਵਿੱਚ ਨਹੀਂ ਬੈਠਾ ਮਿਲਿਆ ਤੇ ਜਾਂਚ ਜਾਰੀ ਹੈ।