'ਸਿੱਧੂ ਦੇ ਹੁੰਦਿਆਂ ਇਲਾਕੇ ਦੇ ਲੋਕ ਲਵਾਰਿਸਾਂ ਵਾਂਗ ਜਿਉਣ ਨੂੰ ਮਜ਼ਬੂਰ'
🎬 Watch Now: Feature Video
ਅੰਮ੍ਰਿਤਸਰ: ਵਿਧਾਨਸਭਾ ਚੋਣਾਂ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਉੱਥੇ ਹੀ, ਦੂਜੇ ਪਾਸੇ ਅੰਮ੍ਰਿਤਸਰ ਦੇ ਹਲਕਾ ਪੁਰਬੀ ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਆਹਮੋ ਸਾਹਮਣੇ ਹਨ। ਸੁੰਦਰ ਨਗਰ ਇਲਾਕੇ ਦੇ ਲੋਕਾਂ ਨੇ ਇੱਕਠੇ ਹੋ ਕੇ ਸ਼੍ਰੋਮਣੀ ਅਕਾਲੀ-ਬਸਪਾ ਦਾ ਸਾਥ ਦੇਣ ਦੀ ਗੱਲ ਆਖੀ ਹੈ। ਇਸ ਸਬੰਧ ’ਚ ਸੁੰਦਰ ਨਗਰ ਹਲਕਾ ਪੂਰਬੀ ਦੇ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਹਲਕਾ ਪੂਰਬੀ ਨੂੰ ਅੱਜ ਤੱਕ ਚੰਗਾ ਉਮੀਦਵਾਰ ਚੰਗਾ ਨੇਤਾ ਮਿਲਿਆ ਹੀ ਨਹੀਂ, ਉਹ ਹਮੇਸ਼ਾ ਲਾਵਾਰਿਸ ਵਾਂਗ ਜਿਉਣ ਲਈ ਮਜ਼ਬੂਰ ਹਨ। ਨਵਜੋਤ ਸਿੰਘ ਸਿੱਧੂ ਨੇ ਹਲਕੇ ਦਾ ਵਿਕਾਸ ਨਹੀਂ ਕੀਤਾ ਅਤੇ ਨਾ ਹੀ ਹਲਕੇ ਦੇ ਲੋਕਾਂ ਦਾ ਦੁੱਖ ਦਰਦ ਸਮਝਿਆ। ਇਸ ਕਾਰਨ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਇਸਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜਿੱਤ ਸਿਹਰਾ ਪਾਇਆ ਜਾਵੇਗਾ।