ਮਨੋਰੰਜਨ ਦਾ ਕੇਂਦਰ ਬਣਿਆ ਰੇਲਵੇ ਪੁਲ, ਲੋਕ ਲੈ ਰਹੇ ਸੈਲਫ਼ੀਆਂ
🎬 Watch Now: Feature Video
ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ। ਲੋਕ ਸਤਲੁਜ ਦਰਿਆ ਦੇ ਉੱਪਰ ਬਣੇ ਰੇਲਵੇ ਪੁਲ 'ਤੇ ਖੜ੍ਹੇ ਹੋ ਕੇ ਸੈਲਫੀਆਂ ਲੈ ਰਹੇ ਹਨ। ਦਿੱਲੀ-ਅੰਮ੍ਰਿਤਸਰ ਰੋਡ ਉੱਤੇ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬਣਿਆ ਰੇਲਵੇ ਪੁਲ ਜੋ ਕਿ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁਲ ਨੂੰ ਸਤਲੁਜ ਨਦੀ ਦਾ ਪਾਣੀ ਤਕਰੀਬਨ ਨਾਲ ਲੱਗਣ ਵਾਲਾ ਹੈ। ਉੱਖੇ ਦੂਜੇ ਪਾਸੇ ਲੋਕ ਇਸ ਪੁਲ ਦੇ ਉਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਸੈਲਫੀਆਂ ਲੈ ਰਹੇ ਹਨ। ਪੁਲ ਉੱਤੇ ਆਮ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਪਾਣੀ ਤੇ ਵੱਧ ਰਹੇ ਪੱਧਰ ਨੂੰ ਦੇਖਣ ਲਈ ਇਕੱਠੇ ਹੋਏ ਹਨ। ਰੇਲਵੇ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।