ਮੂਸੇਵਾਲਾ ਦੇ Youtube ਤੋਂ ਹਟਾਏ ਜਾਣ ਭੜਕਾਊ ਗੀਤ- ਪੰਡਿਤ ਰਾਓ ਧਰੇਨਵਰ - Youtube ਤੋਂ ਹੱਟਣ ਭੜਕਾਉ ਗੀਤ
🎬 Watch Now: Feature Video
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ (Singer sidhu moose wala joined Congress) ਹੋ ਗਏ ਹਨ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ’ਤੇ ਹਾਈਕੋਰਟ ਚ ਲੋਕਹਿੱਤ ਪਟੀਸ਼ਨ ਲਗਾਉਣ ਵਾਲੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤਰੱਕੀ ਕਰੇ ਅੱਗੇ ਜਾ ਕੇ ਉਹ ਵਿਧਾਇਕ ਬਣੇ ਮੁੱਖ ਮੰਤਰੀ ਬਣੇ। ਪਰ ਉਨ੍ਹਾਂ ਦੀ ਮੰਗ ਹੈ ਕਿ ਯੂਟਿਉਬ ਤੇ ਜੋ ਭੜਕਾਉ ਗਾਣੇ ਹਨ ਉਨ੍ਹਾਂ ਨੂੰ ਹਟਾਇਆ ਜਾਵੇ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਤੋਂ ਉਹ ਮੁਆਫੀ ਮੰਗਣ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ। ਪਰ ਜਿਸ ਤਰੀਕੇ ਨਾਲ ਪੰਜਾਬੀ ਭਾਸ਼ਾ ਦਾ ਇਸਤੇਮਾਲ ਜੋ ਉਨ੍ਹਾਂ ਨੇ ਗਲਤ ਢੰਗ ਨਾਲ ਗਾਣਿਆ ਚ ਕੀਤਾ ਹੈ ਉਸ ਨੂੰ ਲੈ ਕੇ ਇਤਰਾਜ ਹੈ।