ਪਿਆਜ਼ ਨੇ ਕੱਢਾਏ ਲੋਕਾਂ ਦੇ ਅੱਥਰੂ - today news
🎬 Watch Now: Feature Video

ਦਿਨ-ਬ-ਦਿਨ ਵੱਧ ਰਹੇ ਪਿਆਜ਼ਾ ਦੇ ਭਾਅ ਨੇ ਲੋਕਾਂ ਦੇ ਅੱਥਰੂ ਕਢਾ ਦਿੱਤੇ ਹਨ। ਪਿਆਜ਼ ਇੰਨੇ ਮਹਿੰਗੇ ਹੋ ਗਏ ਹਨ ਕਿ ਮੰਡੀ ਵਿੱਚ 50 ਰੁਪਏ ਤੋਂ ਬਾਹਰ 70 ਤੋਂ 80 ਰੁਪਏ ਤੱਕ ਪਿਆਜ਼ ਵਿਕ ਰਹੇ ਹਨ। ਹਾਲਾਤ ਇਹ ਹੋ ਗਏ ਹਨ ਕਿ ਹਰ ਸਬਜ਼ੀ ਵਿੱਚ ਇਸਤੇਮਾਲ ਹੋਣ ਵਾਲੇ ਪਿਆਜ਼ ਨੇ ਅੱਜ ਆਮ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਦੇਸ਼ ਦੇ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਵਿੱਚ ਹੜ੍ਹ ਆਉਣ ਕਰਕੇ ਪਿਆਜ਼ ਦੀ ਖੇਤੀ ਬਰਬਾਦ ਹੋਣ ਨਾਲ ਪਿਆਜ਼ ਦੇ ਭਾਅ ਦੁੱਗਣੇ ਹੋ ਗਏ ਹਨ। ਆਮ ਲੋਕਾਂ ਨੂੰ ਇਸ ਦੀ ਮਹਿੰਗੀ ਕੀਮਤ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।