ਦਸਮ ਪਾਤਸ਼ਾਹ ਦਾ ਵਿਆਹ ਪੂਰਬ ਮੌਕੇ ਕੱਢਿਆ ਗਿਆ ਨਗਰ ਕੀਰਤਨ - ਦਸਮ ਪਾਤਸ਼ਾਹ ਦਾ ਵਿਆਹ ਪੁਰਬ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਬ ਨੂੰ ਲੈ ਕੇ ਗੁਰਦੁਆਰਾ ਭੋਰਾ ਸਾਹਿਬ ਤੋਂ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀ ਅਗਵਾਈ ਪੰਜ ਪਿਆਰਿਆ ਨੇ ਕੀਤਾ। ਇਸ ਦੌਰਾਨ ਥਾਂ-ਥਾਂ ਮਠਿਆਈਆਂ ਲਗਾਈਆਂ ਗਈਆਂ। ਇਸ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੰਗਤਾਂ ਵੱਲੋਂ ਥਾਂ-ਥਾਂ ਲੰਗਰ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਗਏ। ਬੇਸ਼ਕ ਸਵਰੇ ਤੋਂ ਹੀ ਮੀਂਹ ਦੇ ਕਾਰਨ ਮੌਸਮ ਖਰਾਬ ਸੀ ਇਸਦੇ ਬਾਵਜੁਦ ਵੀ ਵੱਡੀ ਗਿਣਤੀ ’ਚ ਸੰਗਤ ਨਗਰ ਕੀਰਤਨ ਚ ਸ਼ਾਮਲ ਹੋਏ।