ਹਰਜੀਤ ਸਿੰਘ ਦੇ ਜਜ਼ਬੇ ਤੇ ਦਲੇਰੀ ਨੂੰ ਮੂਨਕ ਪੁਲਿਸ ਨੇ ਕੀਤਾ ਸਲਾਮ - moonak police
🎬 Watch Now: Feature Video
ਸੰਗਰੂਰ: ਪੰਜਾਬ ਪੁਲਿਸ ਨੇ ਪਟਿਆਲਾ ਹਮਲੇ 'ਚ ਆਪਣਾ ਜਜ਼ਬਾ ਦਿਖਾਉਣ ਵਾਲੇ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ 'ਮੈਂ ਭੀ ਹਰਜੀਤ ਸਿੰਘ' ਨਾਂਅ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਹੀ ਮੂਨਕ ਪੁਲਿਸ ਨੇ ਏਐਸਆਈ ਦੀ ਬਹਾਦਰੀ 'ਤੇ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟ ਲਾ ਕੇ ਹਰਜੀਤ ਸਿੰਘ ਨੂੰ ਸਲਾਮੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪਟਿਆਲਾ ਵਿਖੇ ਕੋਰੋਨਾ ਵਾਇਰਸ ਦੌਰਾਨ ਲਾਏ ਗਏ ਕਰਫ਼ਿਊ ਵਿੱਚ ਸੇਵਾ ਨਿਭਾਅ ਰਹੇ ਇੱਕ ਏ.ਐੱਸ.ਆਈ ਦਾ ਕੁੱਝ ਗ਼ਲਤ ਅਨਸਰਾਂ ਵੱਲੋਂ ਹੱਥ ਵੱਢ ਦਿੱਤਾ ਗਿਆ ਸੀ। ਉਸ ਏ.ਐੱਸ.ਆਈ ਦਾ ਨਾਂਅ ਹੈ ਹਰਜੀਤ ਸਿੰਘ, ਜਿਸ ਦੇ ਨਾਂਅ ਹੇਠ ਪੰਜਾਬ ਪੁਲਿਸ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਹਾਲਾਂਕਿ ਹਰਜੀਤ ਸਿੰਘ ਦਾ ਹੱਥ ਠੀਕ ਹੋ ਗਿਆ ਹੈ ਪਰ ਪੰਜਾਬ ਪੁਲਿਸ ਲਈ ਉਹ ਇੱਕ ਰੋਲ ਮਾਡਲ ਹੀ ਹਨ।