ਮਨਜੀਤ ਸਿੰਘ ਜੀਕੇ ਵੱਲੋਂ ਅਣਛਪੀਆਂ ਕਿਤਾਬਾਂ ਦਾ ਪਰਦਾਫਾਸ਼ - ਕਿਤਾਬਾਂ ਦਾ ਪਰਦਾਫਾਸ਼
🎬 Watch Now: Feature Video
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਅੰਮ੍ਰਿਤਸਰ ਸਹਿਬ ਵਿਖੇ ਭੁਪਿੰਦਰ ਸਿੰਘ ਖਾਲਸਾ ਚੇਅਰਮੈਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮਨਜੀਤ ਸਿੰਘ ਜੀਕੇ ’ਤੇ ਵੱਡੇ ਸਵਾਲ ਖੜੇ ਕੀਤਾ ਹਨ। ਉਹਨਾਂ ਨੇ ਕਿਹਾ ਕਿ ਜੀਕੇ ਨੇ ਵੱਡਾ ਘੁਟਾਲਾ ਕੀਤਾ ਹੈ ਜਿਹਨਾਂ ਨੇ ਧਾਰਮਿਕ ਕਿਤਾਬਾਂ ਜੋ ਕੇ ਛਾਪੀਆਂ ਨਹੀਂ ਸਨ, ਉਹਨਾਂ ਕਿਤਾਬਾਂ ਦੇ ਬਿੱਲ ਪਾਸ ਕੀਤੇ ਤੇ ਫੇਰ ਕਾਗਜ਼ਾਂ ’ਚ ਉਹਨਾਂ ਨੂੰ ਵੰਡ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਹੁਣ ਇਹ ਪ੍ਰੈੱਸ ਕਾਨਫੰਰਸ ਇਸ ਲਈ ਕਰ ਰਿਹਾ ਹਾਂ ਤਾਂ ਜੋ ਦੁਬਾਰਾ ਉਹ ਜਿੱਤ ਕੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਨਾ ਕਰ ਸਕੇ।