ਔਰਤਾਂ ਲਈ ਕਿਰਾਏ 'ਚ ਦਿੱਤੀ ਛੂਟ ਬਾਰੇ ਸੁਣੋ ਪਟਿਆਲਾ ਵਾਸੀਆਂ ਦੀ ਰਾਏ - conssion for Women
🎬 Watch Now: Feature Video
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਅੱਧੇ ਕਿਰਾਏ ਵਿੱਚ ਛੂਟ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਸਾਡੀ ਟੀਮ ਨੇ ਆਮ ਲੋਕਾਂ ਰਾਏ ਜਾਣਨ ਲਈ ਲੋਕਾਂ ਨਾਲ ਗੱਲਬਾਤ ਕੀਤੀ ਹੈ। ਆਮ ਲੋਕਾਂ 'ਚ ਇਸ ਐਲਾਨ ਨੂੰ ਲੈ ਕੇ ਮਿਲੇ ਜੁਲੇ ਵਿਚਾਰ ਰੱਖੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਿਰਫ ਲੋਲੀਪੋਪ ਹੈ , ਕਿਉਂਕਿ ਸਰਕਾਰ ਨੇ ਪਹਿਲੇ ਤਿੰਨ ਸਾਲ ਕੋਈ ਚੰਗਾ ਕੰਮ ਨਹੀਂ ਕੀਤਾ।ਜਿਸ ਨਾਲ ਲੋਕਾਂ ਨੂੰ ਕੋਈ ਫਾਇਦਾ ਹੋ ਸਕੇ । ਆਮ ਲੋਕਾਂ ਨੇ ਕਿਹਾ ਸਰਕਾਰ ਨੂੰ ਇਸ ਤਰ੍ਹਾਂ ਦੇ ਐਲਾਨ ਦੀ ਬਜਾਏ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਚੰਗਾ ਹੈ ਪਰ ਦੇਰੀ ਨਾਲ ਲਿਆ ਗਿਆ ਹੈ।