ਜਲ੍ਹਿਆਂਵਾਲੇ ਬਾਗ ਸੰਘਰਸ਼ ਕਮੇਟੀ ਨੇ ਜਲ੍ਹਿਆਂਵਾਲੇ ਬਾਗ ਨੂੰ ਲੈ ਕੇ ਕੀਤਾ ਇਹ ਕੰਮ - ਜਲ੍ਹਿਆਂਵਾਲੇ ਬਾਗ
🎬 Watch Now: Feature Video
ਅੰਮ੍ਰਿਤਸਰ: ਸੁੰਦਰੀਕਰਨ ਤੋਂ ਬਾਅਦ ਜਦੋਂ ਤੋਂ ਜ਼ਲ੍ਹਿਆਂਵਾਲੇ ਬਾਗ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਉਸ ਸਮੇਂ ਤੋਂ ਹੀ ਜਲ੍ਹਿਆਂਵਾਲਾ ਬਾਗ ’ਤੇ ਵਿਵਾਦ ਖੜਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਜਲ੍ਹਿਆਂਵਾਲੇ ਬਾਗ ਸੰਘਰਸ਼ ਕਮੇਟੀ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਬਾਹਰ ਪਹੁੰਚ ਕੇ ਨਜ਼ਦੀਕ ਦੁਕਾਨਦਾਰਾਂ ਅਤੇ ਸੈਲਾਨੀਆਂ ਨੂੰ ਪਰਚੇ ਵੰਡੇ ਗਏ। ਜਿਸ ਰਾਹੀ ਲੋਕਾਂ ਨੂੰ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਨਾਲ ਕੇਂਦਰ ਸਰਕਾਰ ਵੱਲੋਂ ਕੀਤੀ ਛੇੜਛਾੜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਜਲ੍ਹਿਆਂਵਾਲੇ ਬਾਗ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਇਤਿਹਾਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਲਾਈਟ ਐਂਡ ਸਾਉਂਡ ਸ਼ੋਅ ਤਾਂ ਤਿਆਰ ਕੀਤਾ ਗਿਆ ਹੈ ਪਰ ਉਹ ਸ਼ਹੀਦਾਂ ਦਾ ਮਾਨ ਸਤਿਕਾਰ ਨੂੰ ਭੁੱਲ ਗਏ ਹਨ।