ਕੋਰੋਨਾ ਮਹਾਂਮਾਰੀ ਦਾ ਸਿੱਖਿਆ ਪ੍ਰਣਾਲੀ 'ਤੇ ਪਿਆ ਭਾਰੀ ਅਸਰ - ਈਟੀਵੀ ਭਾਰਤ
🎬 Watch Now: Feature Video
ਰੋਪੜ: ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੱਗੇ ਕਰਫ਼ਿਊ ਦੇ ਦੌਰਾਨ ਸਿੱਖਿਆ ਪ੍ਰਣਾਲੀ ਉਪਰ ਵੱਡਾ ਫ਼ਰਕ ਪਿਆ ਹੈ। ਇਸ ਮਾਮਲੇ 'ਤੇ ਈਟੀਵੀ ਭਾਰਤ ਦੀ ਟੀਮ ਨੇ ਸੰਦੀਪ ਸੈਣੀ ਨਾਲ ਖਾਸ ਵਿਚਾਰ ਚਰਚਾ ਕੀਤੀ। ਕੋਰੋਨਾ ਦੀ ਮਹਾਂਮਾਰੀ ਦੇ ਨਾਲ ਪੂਰੀ ਦੁਨੀਆਂ ਦੇ ਉੱਪਰ ਜਿੱਥੇ ਆਰਥਿਕ ਵਪਾਰਕ ਅਤੇ ਹੋਰ ਕਈ ਪ੍ਰਣਾਲੀਆਂ 'ਤੇ ਅਸਰ ਪਿਆ ਹੈ। ਉੱਥੇ ਹੀ ਇਸ ਦਾ ਅਸਰ ਭਾਰਤ ਦੀ ਸਿੱਖਿਆ ਪ੍ਰਣਾਲੀ ਤੇ ਉੱਪਰ ਵੀ ਪਿਆ ਹੈ। ਜਦੋਂ ਹੀ ਕੋਰੋਨਾ ਦੀ ਮਹਾਂਮਾਰੀ ਫ਼ੈਲੀ ਉਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਤੇ ਇਹ ਕਰਫਿਊ ਲਗਾਤਾਰ ਦੋ ਮਹੀਨੇ ਤੱਕ ਜਾਰੀ ਰਿਹਾ। ਇਸ ਦੌਰਾਨ ਸਾਰੇ ਵਿਦਿਅਕ ਅਦਾਰੇ ਬੰਦ ਰਹੇ ਅਤੇ ਸਾਰੇ ਸਕੂਲ ਦੇ ਪੇਪਰ ਵੀ ਟਾਲ ਦਿੱਤੇ ਗਏ। ਇਸ ਦੌਰਾਨ ਵੱਖ ਵੱਖ ਸਕੂਲਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਡਿਜੀਟਲ ਪ੍ਰਣਾਲੀ ਰਾਹੀਂ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਪਰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੋਬਾਈਲ ਨੈੱਟਵਰਕ ਸਹੀ ਨਾ ਹੋਣ ਕਰਕੇ ਬੱਚੇ ਇਸ ਪੜ੍ਹਾਈ ਤੋਂ ਵਾਂਝੇ ਰਹੇ।