ਹਿਮਾਚਲ ਮਹਾਂਸਭਾ ਚੰਡੀਗੜ੍ਹ ਵੱਲੋਂ ਲਾਇਆ ਗਿਆ ਖੂਨਦਾਨ ਕੈਂਪ - ਹਿਮਾਚਲ ਮਹਾਂਸਭਾ ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਹਸਪਤਾਲਾਂ 'ਚ ਖੂਨ ਦੀ ਘਾਟ ਪਾਈ ਜਾ ਰਹੀ ਹੈ, ਉਸ ਘਾਟ ਨੂੰ ਪੂਰਾ ਕਰਨ ਦੇ ਲਈ ਹਿਮਾਚਲ ਮਹਾਸਭਾ ਚੰਡੀਗੜ੍ਹ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੇ ਵਿੱਚ 60 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਸ਼ਰਮਾ ਵੀ ਉੱਥੇ ਪੁੱਜੇ ਤੇ ਉਨ੍ਹਾਂ ਨੇ ਦੱਸਿਆ ਕਿ ਸਾਲ 1991 ਤੋਂ ਹਿਮਾਚਲ ਮਹਾਸਭਾ ਦੇ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਉਸੇ ਹੀ ਲੜੀ ਦੇ ਤਹਿਤ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਕਿਉਂਕਿ ਕੋਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਜਿੱਥੇ ਲੋਕ ਹਸਪਤਾਲਾਂ ਦੇ ਵਿੱਚ ਜਾ ਕੇ ਖ਼ੂਨਦਾਨ ਕਰਨ ਤੋਂ ਕਤਰਾ ਰਹੇ ਹਨ, ਉੱਥੇ ਹੀ ਅਜਿਹੇ ਕੈਂਪਾਂ ਦੇ ਵਿੱਚ ਲੋਕ ਆਸਾਨੀ ਨਾਲ ਆ ਕੇ ਖੂਨਦਾਨ ਕਰ ਜਾਂਦੇ ਹਨ ਤੇ ਉਹ ਖੂਨ ਅੱਗੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ।