ਮੁੱਖ ਮੰਤਰੀ ਦੀ ਆਮਦ 'ਤੇ ਸਿਹਤ ਕਾਮਿਆਂ ਨੇ ਜ਼ੀਰਾ ਵਿਖੇ ਕੀਤਾ ਰੋਸ ਪ੍ਰਦਰਸ਼ਨ - Health workers protest at Zira
🎬 Watch Now: Feature Video
ਫਿਰੋਜ਼ਪੁਰ: ਜਿਥੇ ਜਿਥੇ ਵੀ ਮੁੱਖ ਮੰਤਰੀ ਚਰਨਜੀਤ ਚੰਨੀ ਜਾਂਦੇ ਹਨ, ਉਥੇ ਹੀ ਆਪਣੀ ਮੰਗਾਂ ਨੂੰ ਲੈ ਕੇ ਮੁਲਾਜ਼ਮ ਆਪਣਾ ਮੰਗ ਪੱਤਰ ਦੇਣ ਲਈ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦਾਣਾ ਮੰਡੀ ਜ਼ੀਰਾ ਵਿਖੇ ਪਹੁੰਚੇ। ਉਥੇ ਉਹਨਾਂ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਸਿਹਤ ਕਾਮਿਆਂ ਨੂੰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕਾਂ ਅਤੇ ਪੁਲਿਸ ਵਲੋਂ ਜਿਥੇ ਧੱਕਾ ਮੁੱਕੀ ਕੀਤੀ ਗਈ,ਉਥੇ ਹੀ ਮੁੱਖ ਮੰਤਰੀ ਨਾਲ ਮਿਲਣ ਤੋਂ ਵੀ ਰੋਕਿਆ ਗਿਆ। ਉਹਨਾਂ ਨੂੰ ਰੈਲੀ ਵਾਲੇ ਸਥਾਨ ਦਾਣਾ ਮੰਡੀ ਨੇੜਿਓ ਵੀ ਭਜਾ ਦਿੱਤਾ ਗਿਆ।