ਹਰਸਿਮਰਤ ਬਾਦਲ ਨੇ "ਗੱਲ ਪੰਜਾਬ ਦੀ" ਸਮਾਗਮ ਰੈਲੀ ’ਚ ਕੀਤੀ ਸ਼ਿਰਕਤ - "Gal Punjab Di" event rally
🎬 Watch Now: Feature Video
ਨਵਾਂਸ਼ਹਿਰ: ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਲਿਊ ਮੂਨ ਰਿਸੋਰਟ ਵਿਖੇ "ਗੱਲ ਪੰਜਾਬ ਦੀ" ਸਮਾਗਮ ਰੈਲੀ ਵਿੱਚ ਸ਼ਿਰਕਤ ਕੀਤੀ। ਸਮਾਗਮ ਰੈਲੀ ਦੌਰਾਨ ਨਵਾਂਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ, ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾਕਟਰ ਨਛੱਤਰ ਪਾਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਕੈਪਟਨ ਨੇ ਦਮਦਮਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ 5 ਸਾਲ ਹੋਗੇ ਗੁਰੂ ਸਾਹਿਬ ਦੀ ਬੇਅਦਬੀ ਤੇ ਹਮਲੇ ਕਰਨ ਵਾਲੇ ਅਜੇ ਤੱਕ ਫੜੇ ਨਹੀਂ ਗਏ। ਉਹ ਇਕੱਲੇ ਬਾਦਲਾਂ ਨੂੰ ਫੜਨ ਲਈ ਲੱਗੇ ਹੋਏ ਹਨ। ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਜਾਂਚ ਨਹੀਂ ਕੀਤੀ। ਬੀਬਾ ਹਰਸਿਮਰਤ ਕੌਰ ਨੇ ਮਜੀਠੀਆ ਦੀ ਜ਼ਮਾਨਤ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਕਿਉਂਕਿ ਰੱਬ ਸੱਚ ਦੇ ਮਗਰ ਖੜਾ ਹੁੰਦਾ ਹੈ ਇਹ ਸਿਰਫ ਸਿਆਸੀ ਰੰਜਿਸ਼ਾਂ ਕੱਢ ਰਹੇ ਹਨ।