ਗੋਲ ਕਰਨ ਵਾਲੀ ਹਾਕੀ ਖਿਡਾਰਣ ਗੁਰਜੀਤ ਦੇ ਪਰਿਵਾਰ ’ਚ ਖੁਸ਼ੀ - ਗੁਰਜੀਤ ਕੌਰ
🎬 Watch Now: Feature Video
ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਮਿਆਦੀਆ ਦੀ ਰਹਿਣ ਵਾਲੀ ਗੁਰਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਚ ਖੇਡ ਰਹੀ ਹੈ। ਗੁਰਜੀਤ ਕੌਰ ਦੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਗੁਰਜੀਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੱਬ ਅੱਗੇ ਭਾਰਤੀ ਚੀਮ ਦੇ ਦਮਦਾਰ ਪ੍ਰਦਰਸ਼ਨ ਦੇ ਲਈ ਅਰਦਾਸ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਜੀਤ ਕੌਰ ਦੇ ਇਕਲੌਤੇ ਗੋਲ ਦੇ ਕਾਰਨ ਹੀ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਪਹਿਲੀ ਵਾਰ ਓਲੰਪਿਕ ਸੈਮੀਫਾਈਨਲ ਚ ਪਹੁੰਚਿਆ ਹੈ।