ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਮਿਲੀ ਵੱਡੀ ਰਾਹਤ, ਸੀਬੀਆਈ ਅਦਾਲਤ ਨੇ ਇੱਕ ਹੋਰ ਕੇਸ ਚਲਾਉਣ ਤੋਂ ਨਾਂਹ - CBI court refuses to prosecute another case
🎬 Watch Now: Feature Video
ਚੰਡੀਗੜ੍ਹ: ਪੰਜ ਲੱਖ ਦੇ ਰਿਸ਼ਵਤ ਮਾਮਲੇ ਵਿੱਚ ਬੁੜੈਲ ਜੇਲ੍ਹ ਵਿੱਚ ਬੰਦ ਮਨੀਮਾਜਰਾ ਦੀ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇੱਕ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਉਨ੍ਹਾਂ 'ਤੇ 2017 ਦੇ ਇੱਕ ਹੋਰ ਰਿਸ਼ਵਤ ਦਾ ਮਾਮਲਾ ਚਲਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਪੁਲਿਸ ਦੇ ਡੀਆਈਜੀ ਓਮਰਵੀਰ ਸਿੰਘ ਬਿਸ਼ਨੋਈ ਨੇ ਰਿਪੋਰਟ ਦਾਖ਼ਲ ਕਰਕੇ ਅਦਾਲਤ ਨੂੰ ਦੱਸਿਆ ਕਿ ਜਸਵਿੰਦਰ ਕੌਰ ਖ਼ਿਲਾਫ਼ ਇਸ ਮਾਮਲੇ ਵਿੱਚ ਕੋਈ ਸਬੂਤ ਨਹੀਂ ਮਿਲੇ ਹਨ।