ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਗਾ 'ਚ ਡੀਟੀਐੱਫ ਨੇ ਕੀਤਾ ਮੋਟਰਸਾਈਕਲ ਮਾਰਚ - ਅਧਿਆਪਕ ਧਰਨਾ ਪ੍ਰਦਰਸ਼ਨ ਮੋਗਾ
🎬 Watch Now: Feature Video
ਮੋਗਾ: ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ 'ਤੇ ਲਗਾਤਾਰ ਤੇਜ਼ ਕੀਤੇ ਜਾ ਰਹੇ ਆਰਥਿਕ ਹਮਲਿਆਂ ਖ਼ਿਲਾਫ਼ ਵੀਰਵਾਰ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਰਾਜ ਪੱਧਰੀ ਸੰਘਰਸ਼ ਵਿੱਢਦਿਆਂ ਨਿਹਾਲ ਸਿੰਘ ਵਾਲਾ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਭਾਗੀਕੇ, ਮਾਛੀਕੇ, ਬਿਲਾਸਪੁਰ, ਬੱਧਨੀ ਕਲਾਂ, ਬੁੱਟਰ, ਬੁੱਘੀਪੁਰਾ ਤੋਂ ਬਾਅਦ ਮੋਗਾ ਦੇ ਮੁੱਖ ਚੌਂਕ ਵਿਖੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ 12 ਘੰਟੇ ਅਧਿਆਪਕਾਂ ਤੋਂ ਆਨ-ਲਾਈਨ ਪੜ੍ਹਾਈ ਦਾ ਕੰਮ ਲੈ ਰਹੀ ਹੈ ਅਤੇ ਬਦਲੇ ਵਿੱਚ ਦਿੱਤੇ ਜਾਂਦੇ ਨਿਗੂਣੇ ਮੋਬਾਈਲ ਭੱਤੇ ’ਤੇ ਕਾਟਾ ਫੇਰ ਦਿੱਤਾ ਗਿਆ ਹੈ। ਦੂਜੇ ਬੰਨੇ ਮੰਤਰੀ 15 ਹਜ਼ਾਰ ਰੁਪਏ ਮੋਬਾਈਲ ਭੱਤਾ ਲੈ ਰਹੇ ਹਨ। ਉਨ੍ਹਾਂ ਡੀਏ ਦੀਆਂ ਕਿਸ਼ਤਾਂ ਰੋਕਣ ਅਤੇ ਮੁਲਾਜ਼ਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਲੈਣ ਲਈ ਰਾਜ ਸਰਕਾਰ ਦੀ ਆਲੋਚਨਾ ਕੀਤੀ।