ਕੋਵਿਡ-19: ਗੁਰਦਾਸਪੁਰ 'ਚ ਹਾਈ ਰਿਸਕ ਲੋਕਾਂ ਦੇ ਕੀਤੇ ਗਏ ਕੋਰੋਨਾ ਟੈਸਟ - ਗੁਰਦਾਸਪੁਰ ਤੋਂ ਖ਼ਬਰ
🎬 Watch Now: Feature Video

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਸਿਹਤ ਵਿਭਾਗ ਵੱਲੋਂ ਹਾਈ ਰਿਸਕ ਲੋਕਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਕਰਨ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਵਿਸ਼ੇਸ਼ ਤੌਰ 'ਤੇ ਉਹ ਲੋਕ ਸ਼ਾਮਲ ਹਨ, ਜੋ ਦੂਸਰੇ ਸੂਬਿਆਂ ਤੋਂ ਫ਼ਸਲ ਦੀ ਕਟਾਈ ਲਈ ਕੰਬਾਇਨ ਲੈ ਕੇ ਗਏ ਸਨ ਤੇ ਹੁਣ ਉਹ ਵਾਪਸ ਪੰਜਾਬ ਪਰਤੇ ਹਨ। ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੀਵ ਭੱਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਾਈ ਰਿਸਕ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਦੇ ਆਦੇਸ਼ਾਂ ਉੱਤੇ ਇਹ ਟੈਸਟ ਹੁਣ ਸਿਵਲ ਹਸਪਤਾਲ ਵਿੱਚ ਕੀਤੇ ਜਾ ਰਹੇ ਹਨ।