CIA ਸਟਾਫ ’ਤੇ ਲੱਗੇ ਸਿੱਖ ਨੌਜਵਾਨ ਦੀ ਨਾਜਾਇਜ਼ ਕੁੱਟਮਾਰ ਕਰਨ ਦੇ ਇਲਜ਼ਾਮ - ਨਾਜਾਇਜ਼ ਕੁੱਟਮਾਰ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਸੀਆਈਏ ਸਟਾਫ ’ਤੇ ਇੱਕ ਸਿੱਖ ਨੌਜਵਾਨ ਨੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਨੌਜਵਾਨ ਨੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਛੱਡਣ ਆਇਆ ਸੀ ਤਾਂ ਪੁਲਿਸ ਮੈਨੂੰ ਵਾਲਾਂ ਤੋਂ ਫੜ੍ਹ ਥਾਣੇ ਅੰਦਰ ਲੈ ਗਈ ਜਿਥੇ ਮੇਰੇ ਨਾਲ ਨਾਜਾਇਜ਼ ਕੁੱਟਮਾਰ ਕੀਤੀ ਗਈ। ਉਸ ਨੇ ਕਿਹਾ ਕਿ ਪੁਲਿਸ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ। ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕੁਝ ਖਾ ਕੇ ਮਰ ਜਾਵੇਗਾ। ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।