ਰਾਜ਼ੀਨਾਮੇ ਦੇ ਬਹਾਨੇ ਠੱਗੇ 5 ਲੱਖ ਰੁੁਪਏ, ਪੁਲਿਸ ਨੇ ਕੀਤਾ ਕਾਬੂ - covid-19
🎬 Watch Now: Feature Video

ਬਠਿੰਡਾ: ਤਲਵੰਡੀ ਸਾਬੋ ਦੇ ਪਿੰਡ ਜੰਬਰ ਬਸਤੀ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ ਜੱਗਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੱਗਾ 'ਤੇ ਪਿੰਡ ਦੀ ਇੱਕ ਲੜਕੀ ਅਤੇ ਲੜਕੇ ਵਿਚਕਾਰ ਚੱਲ ਰਹੇ ਮਾਮਲੇ 'ਚ ਰਾਜ਼ੀਨਾਮਾ ਕਰਵਾਉਣ ਅਤੇ ਪੁਲਿਸ ਤੋਂ ਪਿੱਛਾ ਛੱਡਵਾਉਣ ਦੇ ਨਾਂਅ 'ਤੇ ਲੜਕੇ ਦੇ ਪਰਿਵਾਰ ਤੋਂ 4 ਲੱਖ 90 ਹਜ਼ਾਰ ਰੁਪਏ ਹੱੜਪਣ ਦਾ ਮਾਮਲਾ ਹੈ। ਇਸ ਮਾਮਲੇ ਤੇ ਤਲਵੰਡੀ ਸਾਬੋ ਪੁਲਿਸ ਨੇ ਜਗਤਾਰ ਸਿੰਘ ਜੱਗਾ ਖਿਲਾਫ਼ ਧਾਰਾ 420,384,506 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ ਐਚ ਓ ਨੇ ਕਿਹਾ ਕਿ ਕਥਿਤ ਦੋਸ਼ੀ ਤੋਂ ਪੈਸਿਆਂ ਦੀ ਬਰਾਮਦਗੀ ਜਲਦ ਕਰ ਲਈ ਜਾਵੇਗੀ।