ਬਠਿੰਡਾ ਅਦਾਲਤ 'ਚ ਨਹੀ ਹੋਏ ਪੇਸ਼ ਸੁਨੀਲ ਜਾਖੜ ਤੇ ਸੋਨੀਆ ਗਾਂਧੀ
🎬 Watch Now: Feature Video
ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿੱਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਬਣਾਉਣ ਦੇ ਮਾਮਲੇ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਨੂੰ 11 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਨੂੰ ਦੇਖਦੇ ਹੋਏ ਅਦਾਲਤ ਨੇ ਹੁਣ ਅਗਲੀ ਤਰੀਕ 8 ਨਵੰਬਰ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਪਹਿਲਾ 6 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਸ਼ਿਵਦੇਵ ਸਿੰਘ ਵੱਲੋਂ ਗੁਰੂ ਨਾਨਕ ਹਾਲ ਕਮ ਸਿਵਲ ਲਾਇਨਜ਼ ਕਲੱਬ ਉੱਤੇ ਇੱਕ ਕੇਸ ਫਾਈਲ ਬਠਿੰਡਾ ਦੀ ਅਦਾਲਤ ਵਿੱਚ ਕੀਤਾ ਸੀ। ਜਿਸ ਵਿੱਚ ਅਪੀਲ ਕਰਤਾ ਨੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਤੋਂ ਇਲਾਵਾ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਹੋਰਨਾਂ ਤੇ ਮਾਮਲਾ ਹੈ।