ਬਟਾਲਾ ਫੈਕਟਰੀ ਮਾਮਲਾ: ਧਾਮਕੇ ਦੀ ਜਾਂਚ ਸੋਮਵਾਰ ਤੋਂ ਹੋਵੇਗੀ ਸ਼ੁਰੂ - ਬਟਾਲਾ ਪਟਾਕਾ ਫੈਕਟਰੀ
🎬 Watch Now: Feature Video
ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉੱਜਵਲ ਨੇ ਦੱਸਿਆ ਕਿ ਬਟਾਲਾ ਪਟਾਕਾ ਫੈਕਟਰੀ ਹਾਦਸੇ ਵਿੱਚ ਜੋ ਮੈਜਿਸਟਰੇਟ ਜਾਂਚ ਕੀਤੀ ਜਾਣੀ ਹੈ ਉਹ ਸੋਮਵਾਰ ਤੋਂ ਸ਼ੁਰੂ ਕੀਤਾ ਜਾਵੇਗੀ। ਜਾਂਚ 2 ਹਫਤਿਆਂ ਵਿਚ ਅਤੇ ਨਿਧਰਿਤ ਸਮੇਂ ਵਿੱਚ ਪੂਰੀ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਛੇਤੀ ਤੋਂ ਛੇਤੀ ਮੌਤ ਦੇ ਸਰਟੀਫਿਕੇਟ ਬਣਾ ਕੇ ਉਹਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।