ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਰੇਡ - ਬੇਨਤੀ ਬੇਝਿਜਕ ਜਾਣਕਾਰੀ ਦੇਣ
🎬 Watch Now: Feature Video
ਜਲੰਧਰ: ਇਥੋਂ ਦੇ ਸੂਰਿਆ ਇਨਕਲੇਵ (Surya Enclave Jalandhar) ਵਿਖੇ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਨਸ਼ਾ ਖੋਰੀ (Drugs smuggling) ਦੇ ਮਾਮਲੇ ਸਾਹਮਣੇ ਆਉਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਐੱਸਪੀ ਸੋਹੇਲ ਕਾਂਸੀ ਮੀਰ (SP Sohail Kansi Meer) ਦੀ ਅਗਵਾਈ ਹੇਠ ਫਲੈਗ ਮਾਰਚ (Flag March) ਕੀਤਾ ਤੇ ਨਸ਼ਾਖੋਰਾਂ ਤੇ ਨਸ਼ੇੜੀਆਂ ਨੂੰ ਚਿਤਾਵਨੀ ਦਿੱਤੀ (Warning to smugglers and edicts)। ਇਸ ਸੰਬੰਧੀ ਐੱਸਪੀ ਸੋਹੇਲ ਕਾਸੀ ਮੀਰ ਨੇ ਦੱਸਿਆ ਕਿ 9 ਘਰਾਂ ਵਿੱਚ ਛਾਪੇਮਾਰੀ ਕੀਤੀ ਗਈ, ਪਰ ਕੁਝ ਹੱਥ ਨਹੀਂ ਲੱਗਿਆ ਪਰ ਇਹ ਮੁਹਿੰਮ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਅਤੇ ਨਸ਼ੇ ਨੂੰ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਅਚਨਚੇਤੀ ਚੈਕਿੰਗ ਵੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਬਖ਼ਸ਼ਿਆ ਨਹੀਂ ਜਾਵੇਗਾ (No drug smuggler will be spare)। ਐਸਪੀ ਨੇ ਜਲੰਧਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਨਸ਼ਾ ਤਸਕਰੀ ਬਾਰੇ ਪੁਲਿਸ ਨੂੰ ਬੇਝਿਜਕ ਜਾਣਕਾਰੀ ਦੇਣ (Appeal to people for info)।