ਲੁਧਿਆਣਾ ਦੀ ਪੱਛਮੀ ਸੀਟ ਤੋਂ ਕਾਂਗਰਸੀ ਹੀ ਕਾਂਗਰਸੀ ਦੇ ਖਿਲਾਫ - AAP candidate Gurpreet Gogi
🎬 Watch Now: Feature Video
ਲੁਧਿਆਣਾ: ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਪੱਛਮੀ ਸੀਟ ਤੋਂ ਆਮ ਆਦਮੀ ਪਾਰਟ ਵੱਲੋਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਗੁਰਪ੍ਰੀਤ ਗੋਗੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਟਿਕਟ ਐਲਾਨਣ ਤੋਂ ਬਾਅਦ ਜਿੱਥੇ ਗੁਰਪ੍ਰੀਤ ਗੋਗੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਹੈ ਕਿ ਮੁਕਾਬਲਾ ਉਨ੍ਹਾਂ ਦਾ ਕਿਸੇ ਨਾਲ ਨਹੀਂ ਸਗੋਂ ਭ੍ਰਿਸ਼ਟਾਚਾਰ ਬੇਈਮਾਨੀ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਇਲਾਕੇ ਦੇ ਵਿਚ ਲੁੱਟ ਖਸੁੱਟ ਕੀਤੀ ਹੈ। ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਆਪ ਦੇ ਕੋਲ ਉਮੀਦਵਾਰ ਹੀ ਨਹੀਂ ਹੈ, ਗੋਗੀ ਭਾਰਤ ਭੂਸ਼ਣ ਆਸ਼ੂ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਆਪ ਚ ਸ਼ਾਮਿਲ ਹੋਏ ਨੇ ਅਤੇ ਆਸ਼ੂ ਦੇ ਖਿਲਾਫ ਖੜੇ ਹੋਏ ਹਨ। ਪਰ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੈ।