ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੋਈ ਘਰ ਵਾਪਸੀ
🎬 Watch Now: Feature Video
ਮਲੇਰਕੋਟਲਾ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ 35 ਸ਼ਰਧਾਲੂ ਆਏ ਸਨ ਤੇ ਇਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਦੱਸ ਦਈਏ, ਜਦੋਂ ਉਹ ਹਜ਼ੂਰ ਸਾਹਿਬ ਤੋਂ ਪਰਤੇ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪੌਜ਼ੀਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮਲੇਰਕੋਟਲਾ ਸਿਵਲ ਹਸਪਤਾਲ ਵਿੱਚ ਕੁਆਰੰਟਾਈਨ ਕੀਤਾ ਗਿਆ। ਕੁਆਰੰਟਾਈਨ ਤੋਂ ਬਾਅਦ ਜਦੋਂ ਵਾਇਰਸ ਦੇ ਸੈਂਪਲ ਲਏ ਗਏ ਤਾਂ ਨੈਗਟਿਵ ਆਉਣ 'ਤੇ ਸ਼ਰਧਾਲੂਆ ਨੂੰ ਘਰ ਭੇਜ ਦਿੱਤਾ ਗਿਆ।