ਤਲਵਾੜਾ: ਬੀਬੀਐਮ ਹਸਪਤਾਲ 'ਚ ਸਿਹਤ ਸਹੂਲਤਾਂ ਨਾ ਬਰਾਬਰ, ਵੇਖੋ ਰਿਪੋਰਟ - ਹੁਸ਼ਿਆਰਪੁਰ ਦੇ ਤਲਵਾੜਾ ਕਸਬਾ
🎬 Watch Now: Feature Video
ਤਲਵਾੜਾ: ਹੁਸ਼ਿਆਰਪੁਰ ਦੇ ਤਲਵਾੜਾ ਕਸਬਾ ਵਿਖੇ ਬੀਬੀਐਮਬੀ ਹਸਪਤਾਲ ਬਣਿਆ ਖੰਡਰ। ਇਸ ਹਸਪਤਾਲ ਦੀ ਇਮਾਰਤ ਬਹੁਤ ਵੱਡੀ ਹੈ, ਪਰ ਇਸ ਅੰਦਰ ਵੱਡੇ ਡਾਕਟਰ ਅਤੇ ਵਧੀਆਂ ਮਸ਼ੀਨਾਂ ਨਹੀਂ ਹਨ। ਹਸਪਤਾਲ ਦੇ ਐਮਰਜੇਂਸੀ ਵਾਰਡ ਨੂੰ ਤਾਲਾ ਤੱਕ ਲੱਗਾ ਹੋਇਆ ਹੈ। ਹਸਪਤਾਲ ਵਿੱਚ ਕੋਈ ਸਿਵਲ ਸਰਜਨ ਵੀ ਮੌਜੂਦ ਨਹੀਂ ਹੈ। ਇੱਥੋ ਦੇ ਲੋਕ ਤੰਗ ਆ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਕੋਈ ਐਮਰਜੇਂਸੀ ਆਉਣ ਉੱਤੇ ਮਰੀਜ਼ ਨੂੰ ਲੈ ਕੇ ਮੁਕੇਰੀਆਂ, ਹੁਸ਼ਿਆਰਪੁਰ ਜਾਂ ਜਲੰਧਰ ਦੇ ਹਸਪਤਾਲਾਂ ਵੱਲ ਰੁਖ਼ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਹਸਪਤਾਲ ਵਿੱਚ ਵਧੀਆਂ ਡਾਕਟਰ ਰੱਖੇ ਜਾਣ, ਤਾਂ ਜੋ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਦੂਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇੱਥੇ ਮੈਡੀਕਲ ਕਾਲਜ ਵੀ ਖੁੱਲਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਮਿਲ ਸਕੇ। ਜ਼ਿਕਰਯੋਗ ਹੈ ਕਿ ਹਸਪਤਾਲ ਦੇ ਪੂਰਨ ਨਿਵਾਸ ਲਈ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਕੀਤੀ ਗਈ ਹੈ ਅਤੇ ਬੁੱਧਵਾਰ ਨੂੰ ਉਸ ਭੁੱਖ ਹੜਤਾਲ ਨੇ ਪੰਜਾਹਵਾਂ ਦਿਨ ਪਾਰ ਕਰ ਲਿਆ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਦੀ ਸਿਹਤ ਉੱਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।