ਘਰ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ - ਸੰਤਰਾ ਮੁਹੱਲਾ
🎬 Watch Now: Feature Video
ਜਲੰਧਰ: ਸ਼ਹਿਰ ਦੇ ਵਿੱਚੋਂ ਵਿੱਚ ਪੈਂਦੇ ਸੰਤਰਾ ਮੁਹੱਲਾ ਵਿਖੇ ਬਾਰਿਸ਼ ਦੌਰਾਨ ਬਿਜਲੀ ਡਿੱਗਣ ਨਾਲ ਇਕ ਘਰ ਵਿੱਚ ਲੱਗੇ ਸਾਰੇ ਇਲੈਕਟ੍ਰਾਨਿਕ ਸਾਮਾਨ ਅਤੇ ਘਰ ਦੀ ਪੂਰੀ ਵਾਇਰਿੰਗ ਸੜ ਗਈ। ਘਰ ਦੀ ਮਾਲਕਣ ਰੀਟਾ ਨੇ ਦੱਸਿਆ ਕਿ ਬਾਰਿਸ਼ ਦੌਰਾਨ ਅਚਾਨਕ ਘਰ ਉੱਪਰ ਬਿਜਲੀ ਡਿੱਗੀ। ਜਿਸ ਨਾਲ ਛੱਤ ਤੇ ਪਈ ਟੈਂਕੀ ਅਤੇ ਹੋਰ ਸਾਮਾਨ ਟੁੱਟ ਗਿਆ ਅਤੇ ਘਰ ਦੇ ਅੰਦਰ ਲੱਗੇ ਟੀਵੀ, ਫਰਿੱਜ, ਪੱਖੇ ਅਤੇ ਬਲਬ ਤੱਕ ਸੜ ਗਏ। ਉਸ ਨੇ ਦੱਸਿਆ ਕਿ ਇਸ ਬਿਜਲੀ ਡਿੱਗਣ ਨਾਲ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।