ਦਿੱਲੀ ਫ਼ਤਿਹ: 380 ਦਿਨਾਂ ਬਾਅਦ ਪਰਤੇ ਕਿਸਾਨ ਆਪਣੇ ਘਰਾਂ ਨੂੰ - ਕਿਸਾਨਾਂ ਦੇ ਸਿਰੋਪੇ ਪਾ ਕੇ ਸਵਾਗਤ ਕੀਤਾ
🎬 Watch Now: Feature Video

ਜਲੰਧਰ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹੋਏ ਸੀ, ਹੁਣ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ। ਜਿਸ 'ਤੇ ਕਿਸਾਨ ਅੱਜ ਐਤਵਾਰ ਆਪਣੇ ਘਰ ਪਰਤੇ ਹਨ। ਜਲੰਧਰ ਦੇ ਜੰਡਿਆਲੇ ਵਿਖੇ ਕਿਸਾਨਾਂ ਦਾ ਪਿੰਡ ਵਾਸੀਆਂ ਨੇ ਅਤੇ ਕਿਸਾਨਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਿਸਾਨਾਂ ਦੇ ਸਿਰੋਪੇ ਪਾ ਕੇ ਸਵਾਗਤ ਕੀਤਾ। ਖੇਤੀ ਕਾਨੂੰਨ ਵਾਪਸ ਲੈਣ 'ਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ । ਢੋਲ ਦੀ ਧਮਕ ਦੇ ਨਾਲ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।