ਮੁੱਖ ਮੰਤਰੀ ਚੰਨੀ ਦਾ ਜੱਥਾ ਦਰਸ਼ਨ ਕਰਕੇ ਆਇਆ ਵਾਪਿਸ - ਕੇਂਦਰ ਸਰਕਾਰ ਕਰਤਾਰਪੁਰ ਕੋਰੀਡੋਰ
🎬 Watch Now: Feature Video
ਗੁਰਦਾਸਪੁਰ: ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦੁਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੁਆਰਾ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਗੁਰਦੁਵਾਰਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝ ਰਹੇ ਹਨ। ਉਹਨਾਂ ਉਸ ਪਵਿੱਤਰ ਅਸਥਾਨ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਰਤਾਰਪੁਰ ਕੋਰੀਡੋਰ ਤੱਕ ਸੰਗਤ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ, ਕਿ ਹੁਣ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ ਦੇ ਵਸੀਲੇ ਵੀ ਸ਼ੁਰੂ ਕੀਤੇ ਜਾਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਰਤਾਰਪੁਰ ਕੋਰੀਡੋਰ ਜਾਣ ਦੇ ਵਿੱਚ ਲਾਗੂ ਸ਼ਰਤਾਂ ਵਿੱਚ ਰਿਆਇਤ ਦੇਣੀ ਚਾਹੀਦੀ ਹੈ।
Last Updated : Nov 18, 2021, 8:43 PM IST