1984 ਦੰਗਾ ਪੀੜਤਾਂ ਵੱਲੋਂ ਸੋਨੀਆ ਗਾਂਧੀ ਅਤੇ ਜਗਦੀਸ਼ ਟਾਇਟਲਰ ਦਾ ਸਾੜਿਆ ਪੁਤਲਾ - ਸਾੜਿਆ ਪੁਤਲਾ
🎬 Watch Now: Feature Video
ਬਠਿੰਡਾ: 1984 ਦੰਗਿਆਂ ਦੇ ਪੀੜਤਾਂ ਵੱਲੋਂ ਬਠਿੰਡਾ ਵਿੱਚ ਜਗਦੀਸ਼ ਟਾਈਟਲਰ ਨੂੰ ਮੈਂਬਰ ਲਏ ਜਾਣ ਤੋਂ ਬਾਅਦ ਕਾਂਗਰਸ ਦੀ ਹਾਈਕਮਾਂਡ ਸੋਨੀਆ ਗਾਂਧੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ ਗਿਆ।1984 ਸਿੱਖ ਕਤਲੇਆਮ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ। ਹੁਣ ਜਗਦੀਸ਼ ਟਾਈਟਲਰ ਨੂੰ ਅਹੁਦਾ ਬਖਸ਼ ਕੇ ਅੱਲ੍ਹੇ ਜ਼ਖ਼ਮਾਂ ਤੇ ਲੂਣ ਛਿੜਕਣ ਦੀ ਹਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਿੱਖਾਂ ਨੂੰ 1984 ਦੰਗਿਆਂ ਦਾ ਇਨਸਾਫ਼ ਨਹੀਂ ਮਿਲਿਆ। ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਇਨ੍ਹਾਂ ਦੰਗਾ ਪੀੜਤਾਂ ਦੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਅਤੇ ਨਾ ਹੀ ਲਾਲ ਕਾਰਡ ਬਣਾਏ। ਸਰਕਾਰ ਵੱਲੋਂ ਸਮੇਂ ਸਮੇਂ ਸਿਰ 1984 ਦੰਗਾ ਪੀੜਤਾਂ ਦੇ ਨਾਮ ਉੱਪਰ ਸਿਆਸਤ ਜ਼ਰੂਰ ਕੀਤੀ ਗਈ, ਪਰ ਇਨ੍ਹਾਂ ਨੂੰ ਇਨਸਾਫ਼ ਅਤੇ ਬਾਂਹ ਫੜਨ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਪਹਿਲਕਦਮੀ ਨਹੀਂ ਕੀਤੀ। ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਪਾਰਟੀ ਚੋਂ ਬਰਖਾਸਤ ਕਰਕੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਇਸ ਮੌਕੇ ਪੀੜਤਾਂ ਵੱਲੋਂ ਜਗਦੀਸ਼ ਟਾਈਟਲਰ ਸੱਜਣ ਕੁਮਾਰ ਦੇ ਸੋਨੀਆ ਗਾਂਧੀ ਦਾ ਪੁਤਲਾ ਫੂਕਿਆ ਗਿਆ।