ਊਨਾ ’ਚ ਦਿਨਦਿਹਾੜੇ ਦੋ ਧਿਰਾਂ ਵਿਚਾਲੇ ਖੁਨੀ ਝੜਪ, ਦੇਖੋ ਵੀਡੀਓ - ਦੋ ਧਿਰਾਂ ਵਿਚਾਲੇ ਖੁਨੀ ਝੜਪ
🎬 Watch Now: Feature Video
ਉਨਾ: ਜ਼ਿਲ੍ਹਾ ਹੈੱਡਕੁਆਰਟਰ ਦੇ ਚੰਡੀਗੜ੍ਹ ਧਰਮਸ਼ਾਲਾ ਨੈਸ਼ਨਲ ਹਾਈਵੇ ਤੇ ਦੋ ਧਿਰਾਂ ਦੇ ਨੌਜਵਾਨਾਂ ਵਿਚਾਲੇ ਜੰਮ ਕੇ ਖੂਨੀ ਸ਼ੰਘਰਸ਼ ਹੋਇਆ। ਘਟਨਾ ਦੇ ਦੌਰਾਨ ਪੰਜਾਬ ਤੋਂ ਆਏ ਕੁਝ ਨੌਜਵਾਨਾਂ ਅਤੇ ਸਥਾਨਕ ਨੌਜਵਾਨਾਂ ਨੇ ਇੱਕ ਦੂਜੇ ’ਤੇ ਤਲਵਾਰਾਂ ਨਾਲ ਕਈ ਵਾਰ ਹਮਲਾ ਕਰ ਦਿੱਤਾ। ਜਿਸ ਕਾਰਨ ਦੋ ਨੌਜਵਾਨਾਂ ਨੂੰ ਗੰਭੀਰ ਸੱਟਾ ਵੀ ਲੱਗੀਆਂ। ਇਸ ਮਾਮਲੇ ਦੇ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਇਸ ਮਾਮਲੇ ਸਬੰਧੀ ਏਐਸਪੀ ਪ੍ਰਵੀਨ ਧੀਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸਥਾਨਕ ਹੈ ਜਾਂ ਪੰਜਾਬ ਦੇ ਇਹ ਜਾਂਚ ਤੋਂ ਬਾਅਦ ਹੀ ਸਾਫ ਹੋ ਜਾਵੇਗਾ।