ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ 4 ਜਨਵਰੀ ਨੂੰ ਹੋਵੇਗੀ ਅਗਲੀ ਬੈਠਕ - ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
🎬 Watch Now: Feature Video
ਨਵੀਂ ਦਿੱਲੀ:ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਅੜੇ ਹੋਏ ਹਨ। ਦਿੱਲੀ 'ਚ ਲਗਾਤਾਰ ਪਿਛਲੇ 2 ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਵਿਚਾਲੇ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ 30 ਦਸੰਬਰ ਨੂੰ ਦੇਰ ਰਾਤ ਬੈਠਕ ਹੋਈ। ਇਸ ਬੈਠਕ 'ਚ ਹੋਈ ਚਰਚਾ ਬਾਰੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਬਲਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਪਰਾਲੀ ਸਾੜਨ ਦੀ ਸਮੱਸਿਆ, ਬਿਜਲੀ ਸਬੰਧੀ ਬਿਲ ਲੈ ਕੇ ਆਉਣ ਦੀ ਤਿਆਰੀ ਵਿੱਚ ਸੀ, ਉਸ ਨੂੰ ਰੱਦ ਕਰਨ ਤੇ ਸਹਿਮਤੀ ਬਣ ਗਈ ਹੈ।ਇਸ ਦੇ ਨਾਲ ਹੀ ਅਗਲੀ ਬੈਠਕ 4 ਜਨਵਰੀ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਹੋਵੇਗੀ। ਇਸ 'ਚ ਮੁੜ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮੁੱਦਾ ਚੁੱਕਣਗੇ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਨੂੰ 4 ਜਨਵਰੀ ਤੱਕ ਰੋਕ ਦਿੱਤਾ ਗਿਆ ਹੈ ਅਤੇ 1 ਜਨਵਰੀ ਨੂੰ ਕਿਸਾਨ ਆਪਣੀ ਬੈਠਕ ਕਰਨਗੇ ਅਤੇ 2 ਜਨਵਰੀ ਨੂੰ ਮੀਡੀਆ ਦੇ ਮੁਖਾਤਿਬ ਹੋਣਗੇ। ਇਸ ਬੈਠਕ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ,ਪਿਊਸ਼ ਗੋਇਲ, ਸਾਂਸਦ ਸੋਮ ਪ੍ਰਕਾਸ਼ ਨੇ ਕਿਸਾਨਾਂ ਨਾਲ ਖਾਣਾ ਖਾਧਾ, ਜੋ ਕਿ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ।