viral video: ਅੱਖ ਝਪਕਦੇ ਹੀ ਦੋ ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, ਵੇਖੋ ਵੀਡੀਓ - ਟਰੱਕ ਸੜਕ ਤੋਂ ਲੰਘ ਰਿਹਾ ਸੀ
🎬 Watch Now: Feature Video

ਜਹਾਨਾਬਾਦ: ਮਖਦੁਮਪੁਰ ਬਾਜਾਰ ’ਚ ਐਨਐਚ 83 ਕਿਨਾਰੇ ਸਥਿਤ ਇੱਕ ਦੋ ਮਜ਼ਿਲਾ ਮਕਾਨ ਬੁੱਧਵਾਰ ਨੂੰ ਸੜਕ ’ਤੇ ਡਿੱਗ ਗਿਆ। ਲੌਕਡਾਊਨ ਦੇ ਚੱਲਦੇ ਸੜਕ ਖਾਲੀ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਦੱਸ ਦਈਏ ਕਿ ਮਕਾਨ ਪਹਿਲਾਂ ਹੀ ਖਸਤਾ ਹਾਲਤ ’ਚ ਸੀ। ਉਸ ਚ ਰਹਿ ਰਹੇ ਲੋਕ ਬਾਹਰ ਨਿਕਲ ਗਏ ਸੀ। ਜਿਸ ਸਮੇਂ ਮਕਾਨ ਡਿੱਗ ਰਿਹਾ ਸੀ ਉਸ ਸਮੇਂ ਇੱਕ ਟਰੱਕ ਸੜਕ ਤੋਂ ਲੰਘ ਰਿਹਾ ਸੀ ਗਣੀਮਤ ਇਹ ਰਹੀ ਕਿ ਇਸ ਕੁਝ ਸਕਿੰਟ ਦੇ ਫਰਕ ਨਾਲ ਟਰੱਕ ਬਚ ਗਿਆ। ਮਿਲੀ ਜਾਣਕਾਰੀ ਮੁਤਾਬਿਕ ਮਕਾਨ ਦੀ ਨੀਂਹ ਕਮਜੋਰ ਸੀ ਜਿਸ ਕਾਰਨ ਮਕਾਨ ਡਿੱਗ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।