ਭਾਰਤ ਤੇ ਰੂਸ ਵਿਚਾਲੇ 14 ਕਰਾਰ, ਦੋਵਾਂ ਦੇਸ਼ਾਂ ਨੂੰ ਫਾਇਦੇ ਦੀ ਉਮੀਦ
🎬 Watch Now: Feature Video
ਲਖਨਊ 'ਚ ਚੱਲ ਰਹੀ ਡਿਫੈਂਸ ਐਕਸਪੋ ਦੇ ਅੱਜ ਦੂਜੇ ਦਿਨ ਭਾਰਤ ਤੇ ਰੂਸ ਵਿਚਕਾਰ 14 MoU ਦਸਤਖ਼ਤ ਕੀਤੇ ਗਏ। ਇਸ ਮੌਕੇ ਭਾਰਤ ਦੇ ਰੱਖਿਆ ਸਕੱਤਰ ਅਜੈ ਕੁਮਾਰ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ MoU ਭਾਰਤ ਤੇ ਰੂਸ ਦੋਵਾਂ ਲਈ ਫਾਇਦੇਮੰਦ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਮੇਕ ਇਨ ਇੰਡੀਆ ਨੂੰ ਪ੍ਰੋਮੋਟ ਕਰਨ ਵਾਲੇ ਸਮਝੌਤੇ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ MoU ਸੇਰੇਮਨੀ ਹੈ ਜਿਸ 'ਚ ਭਾਰਤ ਕਈ ਹੋਰ ਦੇਸ਼ਾਂ ਨਾਲ ਵੀ ਕਰਾਰ ਕਰੇਗਾ।