'ਪੰਜਾਬ ਦੇ ਸਰਕਾਰੀ ਖ਼ਜਾਨੇ ਨੂੰ ਲੁੱਟ ਰਹੇ ਹਨ ਠੇਕੇਦਾਰ' - Bad material being used in construction of Bahadur Nagar Stadium
🎬 Watch Now: Feature Video
ਤਰਨਤਾਰਨ: ਪਿਛਲੇ ਕੁੱਝ ਮਹੀਨਿਆਂ ਤੋਂ ਬਹਾਦਰ ਨਗਰ ਸਟੇਡੀਅਮ (Bahadur Nagar Stadium) ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਲਗਾਇਆ ਜਾ ਰਿਹਾ ਮਟੀਰੀਅਲ ਨੂੰ ਲੈਕੇ ਪਿੰਡ (village) ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਇੱਥੇ ਘਟੀਆ ਕੁਆਲਿਟੀ ਦਾ ਮਟੀਰੀਅਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ (Stadium) ਲਈ 32 ਲੱਖ ਰੁਪਏ ਦੇ ਕਰੀਬ ਗਰਾਂਟ ਪੰਜਾਬ ਸਰਕਾਰ (Government of Punjab) ਵੱਲੋਂ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਸਬੰਧ ਵਿੱਚ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਫੋਨ ਨਹੀਂ ਚੁੱਕ ਰਹੇ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਵਧੀਆ ਕੁਆਲਿਟੀ ਦਾ ਮਟੀਰੀਅਲ ਲਗਾਉਣ ਦੀ ਮੰਗ ਕੀਤੀ ਹੈ।
Last Updated : Feb 3, 2023, 8:21 PM IST