ਗਿੱਦੜਬਾਹਾ ਦੇ SHO ਨੂੰ ਸਸਪੈਂਡ ਕਰਾਉਣ ਲਈ ਸਾਬਕਾ ਫੌਜੀਆਂ ਨੇ ਖੋਲ੍ਹਿਆ ਮੋਰਚਾ - SHO ਨੂੰ ਸਸਪੈਂਡ ਕਰਾਉਣ ਲਈ 4000 ਦੇ ਕਰੀਬ ਸਾਬਕਾ ਫੌਜੀਆਂ ਨੇ ਖੋਲ੍ਹਿਆ ਮੋਰਚਾ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੇ SHO ਨੂੰ ਸਸਪੈਂਡ ਕਰਾਉਣ ਲਈ 4000 ਦੇ ਕਰੀਬ ਸਾਬਕਾ ਫੌਜੀਆਂ ਨੇ ਮੋਰਚਾ ਖੋਲ੍ਹਿਆ ਹੈ। ਸਾਬਕਾ ਫੌਜੀਆ ਨੇ ਗਿੱਦੜਬਾਹਾ ਦੇ SHO ਵੱਲੋਂ ਫੋਜੀਆ ਦੇ ਬੱਚਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੇ ਫੌਜੀਆਂ ਵੱਲੋਂ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰੀ ਇਕੱਠ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆ ਸਾਬਕਾ ਫੌਜੀ ਨੇ ਦੱਸਿਆ ਕਿ ਮੈ ਤੇ ਮੇਰੇ ਪਿੰਡ ਦੀ ਪੰਚਾਇਤ ਕਿਸੇ ਮਾਮਲੇ ਸਬੰਧੀ ਗਿੱਦੜਬਾਹਾ ਦੇ SHO ਮਨਿੰਦਰ ਦੇ ਕੋਲ ਗਏ ਸਨ। SHO ਮਨਿੰਦਰ ਨੇ ਪੰਚਾਇਤਾਂ ਤੇ ਮੇਰੇ ਨਾਲ ਦੁਰਵਿਹਾਰ ਕੀਤਾ ਤੇ ਮੇਰੇ ਬੱਚਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਜੋ ਦੱਸਣ ਯੋਗ ਨਹੀਂ ਹੈ।
Last Updated : Feb 3, 2023, 8:21 PM IST