ਪਿੰਡ ਧਰਮਪੁਰਾ ਦਾ ਨੌਜਵਾਨ ਭਾਰਤ ਬੰਗਲਾਦੇਸ਼ ਸਰਹੱਦ ਆਸਾਮ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ - A youth of village Dharampura
🎬 Watch Now: Feature Video
ਨਵਾਂਸ਼ਹਿਰ: ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਸਰੋਆ ਦੇ ਪਿੰਡ ਧਰਮਪੁਰ ਦਾ ਨੌਜਵਾਨ ਧਰਮਿੰਦਰ ਕੁਮਾਰ ਉਰਫ਼ ਰਿੱਕੀ ਕਸਾਨਾ ਪੁੱਤਰ ਦਰਸ਼ਨ ਲਾਲ ਭਾਰਤ ਬੰਗਲਾ ਦੇਸ਼ ਸਰਹੱਦ ਆਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਧਰਮਿੰਦਰ ਕੁਮਾਰ ਉਰਫ਼ ਰਿੱਕੀ ਆਪਣੇ ਸਾਥੀਆਂ ਸਮੇਤ ਆਸਾਮ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸਥਿਤ ਦੱਖਣੀ ਸਲਮਾਰਾ ਮਾਨਕਾਚਾਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਗੱਡੀ ਵਿੱਚ ਬੀਐਸਐਫ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਡੂੰਘੇ ਪਾਣੀ ਵਿੱਚ ਜਾ ਡਿੱਗੀ। ਜਿਸ ਵਿੱਚ ਉਸ ਦੀ ਮੌਤ ਹੋ ਗਈ। ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਧਰਮਪੁਰ ਵਿਖੇ ਆਉਣ ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਧਰਮਿੰਦਰ ਕੁਮਾਰ ਦੀ ਉਮਰ 32 ਸਾਲ ਦੇ ਕਰੀਬ ਸੀ। ਜੋ ਕਰੀਬ 11 ਸਾਲ ਪਹਿਲਾਂ ਬੀ.ਐਸ.ਐਫ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਸਮੇਤ ਦੋ ਬੇਟੇ, 4 ਸਾਲ ਅਤੇ ਡੇਢ ਸਾਲ, ਮਾਤਾ-ਪਿਤਾ ਅਤੇ ਭੈਣ-ਭਰਾ ਛੱਡ ਗਿਆ ਹੈ।
Last Updated : Feb 3, 2023, 8:21 PM IST