ਹੋਲੇ-ਮਹੱਲੇ ਮੌਕੇ ਖ਼ਾਲਸਾਈ ਰੰਗ ’ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ ਮਾਰਗ - ਸ੍ਰੀ ਅਨੰਦਪੁਰ ਸਾਹਿਬ
🎬 Watch Now: Feature Video
ਹੁਸ਼ਿਆਰਪੁਰ: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਜ਼ਿਲ੍ਹਿਆ ਦੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਹੈ। ਮਾਝੇ ਤੇ ਦੋਆਬੇ ਦੀ ਸੰਗਤ ਦਾ ਵੱਡਾ ਹਿੱਸਾ ਗੜ੍ਹਸ਼ੰਕਰ ਰਸਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਹੈ। ਸੰਗਤਾਂ ਦੀ ਭਰਵੀ ਆਮਦ ਨੂੰ ਮੁੱਖ ਰੱਖਦੇ ਹੋਏ ਜਿਥੇ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ, ਹੁਸ਼ਿਆਰਪੁਰ ਰੋਡ, ਬੰਗਾ ਰੋਡ ’ਤੇ ਲੰਗਰ ਆਰੰਭ ਹੋ ਗਏ ਹਨ ਉਥੇ ਹੀ ਸੰਗਤਾਂ ਦੀ ਭਰਵੀਂ ਆਮਦ ਤੇ ਜ਼ੈਕਾਰਿਆਂ ਦੇ ਗੂੰਜ਼ ’ਚ ਗੜ੍ਹਸ਼ੰਕਰ ਦਾ ਸ੍ਰੀ ਅਨੰਦਪੁਰ ਸਾਹਿਬ ਮਾਰਗ ਪੂਰੇ ਖ਼ਾਲਸਾਈ ਰੰਗ ’ਚ ਰੰਗਿਆ ਵੇਖਣ ਨੂੰ ਮਿਲ ਰਿਹਾ ਹੈ। ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ, ਟ੍ਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਖੜੂੰਕੇ ਤੇ ਵੱਖ-ਵੱਖ ਪ੍ਰਕਾਰ ਦੇ ਹੋਰ ਵਾਹਨਾਂ ਰਾਹੀਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਹਨ। ਕੁਝ ਦਿਨਾਂ ਪਹਿਲਾਂ ਤੋਂ ਗਈ ਹੋਈ ਸੰਗਤ ਵਲੋਂ ਵਾਪਸੀ ਵੀ ਕੀਤੀ ਜਾ ਰਹੀ ਹੈ। ਇਥੇ ਸੰਗਤਾਂ ਦੀ ਵੱਡੀ ਗਿਣਤੀ ’ਚ ਆਮਦ ਜਿਥੇ ਹੈਰਾਨ ਕਰ ਰਹੀ ਹੈ ਉਥੇ ਹੋਲੇ-ਮਹੱਲੇ ਦੇ ਜੋੜ ਮੇਲੇ ਨੂੰ ਲੈ ਕੇ ਸੰਗਤਾਂ ਵਿਚ ਜੋਸ਼ ਵੀ ਭਰ ਰਹੀ ਹੈ।
Last Updated : Feb 3, 2023, 8:20 PM IST