ਅਦਾਕਾਰ ਦੀਪ ਸਿੱਧੂ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ - Deep Sidhu cremation
🎬 Watch Now: Feature Video
ਲੁਧਿਆਣਾ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮ੍ਰਿਕਤ ਦੇਹ ਦਾ ਲੁਧਿਆਣਾ ਦੇ ਥਰੀਕੇ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਦੌਰਾਨ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਸਕਾਰ ਮੌਕੇ ਸ਼ਾਮਿਲ ਹੋਏ ਹਨ ਅਤੇ ਦੀਪ ਸਿੱਧੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ। ਸਸਕਾਰ ਦੌਰਾਨ ਕਈ ਧਾਰਮਿਕ ਤੋਂ ਇਲਾਵਾ ਰਾਜਨੀਤਿਕ ਆਗੂ ਵੀ ਮੌਜੂਦ ਰਹੇ ਹਨ। ਦੀਪ ਸਿੱਧੂ ਦੇ ਸਸਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ ਹਨ। ਬੀਤੀ ਦੇਰ ਰਾਤ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦਾ ਸਸਕਾਰ ਲੁਧਿਆਣਾ ਦੇ ਵਿੱਚ ਹੀ ਉਨ੍ਹਾਂ ਦੇ ਭਰਾ ਦੇ ਘਰ ਕੀਤਾ ਗਿਆ ਹੈ।
Last Updated : Feb 3, 2023, 8:16 PM IST