ਛੁੱਟੀ ਦੇ ਐਲਾਨ ’ਤੇ ਵੜਿੰਗ ਨੇ ਚੁੱਕੇ ਸਵਾਲ, ਪਰ ਸ਼ਹੀਦਾਂ ਬਾਰੇ ਨਹੀਂ ਜਾਣਕਾਰੀ, ਦੇਖੋ ਵੀਡੀਓ - Raja Warring raise question
🎬 Watch Now: Feature Video
ਚੰਡੀਗੜ੍ਹ: ਵਿਧਾਨਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਸੀਐੱਮ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦੀ ਥਾਂ ਜੇਕਰ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ ਤਾਂ ਵਧੀਆ ਹੋਵੇਗਾ। ਜਿਸ ’ਤੇ ਸੀਐੱਮ ਮਾਨ ਨੇ ਵੜਿੰਗ ਨੂੰ ਪੁੱਛਿਆ ਕਿ ਭਗਤ ਸਿੰਘ ਦਾ ਜਨਮਦਿਨ ਦੱਸੋ ਕਦੋਂ ਹੁੰਦਾ ਹੈ। ਪਰ ਵੜਿੰਗ ਵੱਲੋਂ ਮਨਾ ਕਰ ਦਿੱਤਾ ਗਿਆ ਜਿਸ ’ਤੇ ਸੀਐੱਮ ਮਾਨ ਨੇ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ। ਸੀਐੱਮ ਮਾਨ ਨੇ ਦੱਸਿਆ ਕਿ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮਦਿਨ ਹੁੰਦਾ ਹੈ। ਇਸ ਦਿਨ ਬੱਚਿਆ ਨੂੰ ਸ਼ਹੀਦਾਂ ਬਾਰੇ ਦੱਸਿਆ ਜਾਵੇਗਾ।
Last Updated : Feb 3, 2023, 8:20 PM IST