ਹਰਭਜਨ ਸਿੰਘ ਨੂੰ ਮੰਤਰੀ ਮੰਡਲ ਚ ਸ਼ਾਮਿਲ ਕਰਨ ਨੂੰ ਲੈਕੇ ਜਸ਼ਨਾਂ ’ਚ ਡੁੱਬੇ ਹਲਕੇ ਦੇ ਲੋਕ - AAP MLA Harbhajan Singh from Jandiala
🎬 Watch Now: Feature Video
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਪਹਿਲੇ 10 ਮੰਤਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜੋ ਭਲਕੇ ਸਹੁੰ ਚੁੱਕਣਗੇ। ਇਸ ਸੂਚੀ ਵਿੱਚ ਜੰਡਿਆਲਾ ਤੋਂ ਆਪ ਦੇ ਵਿਧਾਇਕ ਹਰਭਜਨ ਸਿੰਘ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਆਪ ਦੇ ਕੈਬਨਿਟ ਚਿਹਰਿਆਂ ਦੀ ਲਿਸਟ ਜਾਰੀ ਹੋਣ ਨੂੰ ਲੈਕੇ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖੁਸ਼ੀ ਵਿੱਚ ਇਕੱਠੇ ਹੋਏ ਲੋਕਾਂ ਢੋਲ ਦੀ ਥਾਪ ਉੱਪਰ ਭੰਗੜੇ ਪਾਏ ਗਏ ਅਤੇ ਇੱਕ ਦੂਜੇ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਹਰਭਜਨ ਸਿੰਘ ਨੇ ਆਪ ਲੀਡਰਸ਼ਿੱਪ ਦਾ ਧੰਨਵਾਦ ਕੀਤਾ ਹੈ।
Last Updated : Feb 3, 2023, 8:20 PM IST