ਹੈਦਰਾਬਾਦ: ਇਸ ਸਾਲ ਅਸੀਂ 15ਵਾਂ ਵਰਲਡ ਸਟ੍ਰੋਕ ਡੇਅ (World stroke day) ਮਨਾ ਰਹੇ ਹਾਂ ਜੋ ਹਰ ਸਾਲ 29 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਗਲੋਬਲ ਜਾਗਰੂਕਤਾ ਦਿਵਸ ਦੀ ਸ਼ੁਰੂਆਤ ਵਿਸ਼ਵ ਸਟ੍ਰੋਕ ਆਰਗੇਨਾਈਜ਼ੇਸ਼ਨ (World Stroke Organization) ਵੱਲੋਂ ਕੀਤੀ ਗਈ ਸੀ। ਇਹ ਦੁਨੀਆ ਭਰ ਵਿੱਚ ਸਟ੍ਰੋਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਗਲੋਬਲ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਸਾਲ ਵਰਲਡ ਸਟ੍ਰੋਕ ਆਰਗੇਨਾਈਜ਼ੇਸ਼ਨ "ਮਿਨਟ ਕੈਨ ਸੇਵ ਲਾਈਫ ਥੀਮ" (Minutes can save lives) 'ਤੇ ਆਧਾਰਿਤ ਹੈ।
ਸਟ੍ਰੋਕ ਕੀ ਹੈ ?
ਸਟ੍ਰੋਕ ਇੱਕ ਅਜਿਹੀ ਬਿਮਾਰੀ ਹੈ ਜੋ ਦਿਮਾਗ ਦੀਆਂ ਧਮਨੀਆਂ ਨੂੰ ਪ੍ਰਭਾਵਿਤ ਕਰਦੀ ਹੈ। ਸਟ੍ਰੋਕ ਉਦੋਂ ਵਾਪਰਦਾ ਹੈ ਜਦੋਂ ਦਿਮਾਗ 'ਚ ਆਕਸੀਜਨ ਅਤੇ ਪੌਸ਼ਟਿਕ ਤੱਤ ਲੈ ਕੇ ਜਾਣ ਵਾਲੀ ਖੂਨ ਦੀਆਂ ਨਾੜੀਆਂ ਜਾਂ ਤਾਂ (ਖੂਨ ਦੇ ਥੱਕੇ ਬਣਨ ਨਾਲ ਰੁੱਕ ਜਾਂਦੀਆਂ ਹਨ, ਜਾਂ ਫੱਟਣ) ਕਾਰਨ ਰੁੱਕ ਜਾਂਦੀਆਂ ਹਨ।
ਵਰਲਡ ਸਟ੍ਰੋਕ ਡੇਅ ਦਾ ਇਤਿਹਾਸ
1990 ਦੇ ਦਹਾਕੇ 'ਚ ਸਟ੍ਰੋਕ ਲਈ ਇੱਕ ਵਿਸ਼ਵ ਜਾਗਰੂਕਤਾ ਦਿਵਸ ਮੰਨਿਆ ਗਿਆ ਸੀ ਪਰ ਵਿੱਤੀ ਪਾਬੰਦੀਆਂ ਕਾਰਨ, ਜਾਗਰੂਕਤਾ ਦਿਵਸ ਮਹਿਜ਼ ਯੂਰਪ ਤੱਕ ਹੀ ਸੀਮਿਤ ਰਿਹਾ। WSO ਦੇ ਪ੍ਰਬੰਧਨ ਅਧੀਨ, ਪਹਿਲਾ ਅਧਿਕਾਰਤ ਵਿਸ਼ਵ ਸਟ੍ਰੋਕ ਦਿਵਸ 29 ਅਕਤੂਬਰ 2006 ਨੂੰ ਆਯੋਜਿਤ ਕੀਤਾ ਗਿਆ ਸੀ। ਵਿਸ਼ਵ ਸਟ੍ਰੋਕ ਦਿਵਸ ਸਟ੍ਰੋਕ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਤਰੀਕਿਆਂ ਬਾਰੇ ਗੱਲ ਕਰਨ ਦਾ ਇੱਕ ਮੌਕਾ ਹੈ ਜਿਸ ਵਿੱਚ ਅਸੀਂ ਸਟ੍ਰੋਕ ਦੇ ਜੋਖਮ ਕਾਰਕਾਂ ਅਤੇ ਲੱਛਣਾਂ ਬਾਰੇ ਬਿਹਤਰ ਜਨਤਕ ਜਾਗਰੂਕਤਾ ਰਾਹੀਂ ਸਟ੍ਰੋਕ ਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ।
ਵਿਸ਼ਵ ਸਟ੍ਰੋਕ ਦਿਵਸ ਦਾ ਮੁੱਖ ਫੋਕਸ
29 ਅਕਤੂਬਰ 2021- 2022 ਵਿਸ਼ਵ ਸਟ੍ਰੋਕ ਦਿਵਸ 'ਤੇ, WSO (ਵਰਲਡ ਸਟ੍ਰੋਕ ਆਰਗੇਨਾਈਜ਼ੇਸ਼ਨ) ਇਸ ਉਦੇਸ਼ ਨਾਲ ਸਟ੍ਰੋਕ ਦੇ ਲੱਛਣਾਂ ਬਾਰੇ ਜਾਗਰੂਕਤਾ ਫੈਲਾਉਣ 'ਤੇ ਕੇਂਦ੍ਰਤ ਕਰਦਾ ਹੈ ਕਿ ਜੇਕਰ ਅਸੀਂ ਸਟ੍ਰੋਕ ਦੇ ਲੱਛਣਾਂ ਨੂੰ ਜਾਣਦੇ ਹਾਂ, ਤਾਂ ਕੀ ਇਸ ਨੂੰ ਰੋਕਿਆ ਜਾ ਸਕਦਾ ਹੈ।
ਸਟ੍ਰੋਕ ਦੇ ਮੁੱਖ ਲੱਛਣ
- ਬੋਲਣ ਤੇ ਸਮਝਣ ਵਿੱਚ ਪਰੇਸ਼ਾਨੀ ਹੋਣਾ
- ਲਕਵਾ ਤੇ ਚਿਹਰੇ, ਹੱਥ ਜਾਂ ਪੈਰਾਂ ਦਾ ਸੁੰਨ ਪੈ ਜਾਣਾ
- ਇੱਕ ਜਾਂ ਦੋਹਾਂ ਅੱਖਾਂ ਨਾਲ ਵੇਖਣ 'ਚ ਸਮੱਸਿਆ ਆਉਣਾ
- ਸਿਰ ਦਰਦ
- ਤੁਰਨ ਵਿੱਚ ਪਰੇਸ਼ਾਨੀ ਹੋਣਾ
ਸਟ੍ਰੋਕ ਦੇ ਕਾਰਨ
ਸਟ੍ਰੋਕ ਦੇ ਦੋ ਮੁੱਖ ਕਾਰਨ ਹਨ। ਬਲੌਕ ਧਮਣੀ ((ischemic stroke)) ਜਾਂ ਖੂਨ ਦੀਆਂ ਨਾੜੀਆਂ ਦਾ ਲੀਕ ਹੋਣਾ ਜਾਂ ਫਟਣਾ। ਕੁੱਝ ਲੋਕਾਂ ਦੇ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਵਿੱਚ ਮਹਿਜ਼ ਇੱਕ ਅਸਥਾਈ ਵਿਘਨ ਹੋ ਸਕਦਾ ਹੈ, ਜਿਸ ਨੂੰ ਅਸਥਾਈ ਇਸਕੇਮਿਕ ਅਟੈਕ (TIA) ਵਜੋਂ ਜਾਣਿਆ ਜਾਂਦਾ ਹੈ।
ਸਟ੍ਰੋਕ ਨਾਲ ਹੋਣ ਵਾਲੇ ਜੋਖ਼ਮ
- ਹਾਈ ਬਲੱਡ ਪ੍ਰੈਸ਼ਰ (High blood pressure)
- ਸ਼ੂਗਰ ਰੋਗ (Diabetes mellitus)
- ਪਿਛਲਾ ਸਟ੍ਰੋਕ ਜਾਂ ਟੀ.ਆਈ.ਏ (A previous stroke or TIA)
- ਡਿਸਲਿਪੀਡੇਮੀਆ (Dyslipidemia)
- ਦਿਲ ਦੀ ਅਨਿਯਮਿਤ ਧੜਕਣ (Irregular heartbeats)
- ਵਧੇ ਹੋਏ ਦਿਲ ਦੇ ਚੈਂਬਰ (Enlarged heart chambers)
- ਦਿਲ ਦੀਆਂ ਬਿਮਾਰੀਆਂ, ਜਿਵੇਂ ਕਿ ਕੋਰੋਨਰੀ ਆਰਟਰੀ ਬਿਮਾਰੀ (Heart disorders, such as coronary artery disease)
- ਦਿਲ ਦੇ ਵਾਲਵ ਦੇ ਨੁਕਸ (Heart valve defects)
- ਸਿਕਲ ਸੈੱਲ ਦੀ ਬਿਮਾਰੀ (Sickle cell disease)
- ਕੋਰੋਨਾ ਵਾਇਰਸ (COVID-19) ਦੇ ਮਰੀਜ਼ਾਂ ਨੂੰ ਤੀਬਰਤਾ ਨਾਲ ਇਸਕੇਮਿਕ ਸਟ੍ਰੋਕ ਹੋ ਸਕਦਾ ਹੈ
ਦੁਨੀਆ ਭਰ ਵਿੱਚ ਸਟ੍ਰੋਕ ਦੇ ਅੰਕੜੇ (STROKE CASES IN WORLD)
ਸਟ੍ਰੋਕ ਪਹਿਲਾਂ ਹੀ ਮਹਾਂਮਾਰੀ ਦੇ ਅਨੁਪਾਤ ਤੱਕ ਪਹੁੰਚ ਚੁੱਕਾ ਹੈ। ਵਿਸ਼ਵ ਪੱਧਰ 'ਤੇ, 25 ਸਾਲ ਤੋਂ ਵੱਧ ਉਮਰ ਦੇ 4 ਚੋਂ 1 ਬਾਲਗ ਨੂੰ ਆਪਣੇ ਜੀਵਨ ਕਾਲ ਵਿੱਚ ਦੌਰਾ ਪੈ ਜਾਵੇਗਾ। ਦੁਨੀਆ ਭਰ ਵਿੱਚ 13.7 ਮਿਲੀਅਨ ਲੋਕਾਂ ਨੂੰ ਇਸ ਸਾਲ ਆਪਣਾ ਪਹਿਲਾ ਦੌਰਾ ਪਵੇਗਾ ਅਤੇ ਨਤੀਜੇ ਵਜੋਂ ਸਾਢੇ ਪੰਜ ਮਿਲੀਅਨ ਲੋਕਾਂ ਦੀ ਮੌਤ ਹੋ ਜਾਵੇਗੀ। ਸਟ੍ਰੋਕ ਦੁਨੀਆ ਭਰ ਵਿੱਚ ਮੌਤ ਅਤੇ ਅਪੰਗਤਾ ਦਾ ਪ੍ਰਮੁੱਖ ਕਾਰਨ ਹੈ।
ਭਾਰਤ ਵਿੱਚ ਸਟ੍ਰੋਕ ਦੇ ਅੰਕੜੇ (STROKE CASES IN INDIA)
ਭਾਰਤ ਵਿੱਚ ਸਟ੍ਰੋਕ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸਟ੍ਰੋਕ ਹੁਣ ਮੌਤ ਦਾ ਚੌਥਾ ਪ੍ਰਮੁੱਖ ਕਾਰਨ ਅਤੇ ਅਪੰਗਤਾ ਦਾ ਪੰਜਵਾਂ ਪ੍ਰਮੁੱਖ ਕਾਰਨ ਹੈ। ਨੈਸ਼ਨਲ ਸੈਂਟਰ ਆਫ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੇ ਮੁਤਾਬਕ, ਪਿਛਲੀ ਖੋਜ ਦਰਸਾਉਂਦੀ ਹੈ ਕਿ ਭਾਰਤ ਵਿੱਚ ਸਟ੍ਰੋਕ ਦੇ ਮਾਮਲੇ ਪ੍ਰਤੀ ਸਾਲ 105 ਅਤੇ 152/100,000 ਲੋਕਾਂ ਦੇ ਵਿਚਕਾਰ ਹਨ। ਸਟ੍ਰੋਕ ਦੀ ਰੋਕਥਾਮ ਦੇ ਉਪਾਅ ਸਮਾਨ ਹਨ। ਦਿਲ ਦੀ ਬਿਮਾਰੀ ਨੂੰ ਰੋਕਣ ਲਈ ਉਪਾਅ ਕਰਨ ਲਈ, ਇਸ ਨੂੰ ਆਮ ਤੌਰ 'ਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋੋ : ਸਰਦੀਆਂ ਵਿੱਚ ਵੀ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਣਗੇ ਇਹ ਯੋਗ ਆਸਣ