ਹੈਦਰਾਬਾਦ: ਵਿਸ਼ਵ ਕੀਟ ਦਿਵਸ ਜਿਸ ਨੂੰ ਵਿਸ਼ਵ ਕੀਟ ਜਾਗਰੂਕਤਾ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਵਿਸ਼ਵ ਕੀਟ ਦਿਵਸ ਹਰ ਸਾਲ 6 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਨਾ ਸਿਰਫ਼ ਲੋਕਾਂ ਸਗੋਂ ਪੌਦਿਆਂ ਅਤੇ ਰੁੱਖਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਕੀਟ ਮੈਨੇਜਮੈਂਟ ਅਤੇ ਇਸਤੋਂ ਹੋਣ ਵਾਲੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਮਾਹਿਰ ਦੁਨੀਆ ਦੇ ਹਰ ਕੋਨੇ ਤੋਂ ਇਸ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।
ਵਿਸ਼ਵ ਕੀਟ ਦਿਵਸ ਦਾ ਇਤਿਹਾਸ: ਵਿਸ਼ਵ ਕੀਟ ਦਿਵਸ ਪਹਿਲੀ ਵਾਰ 6 ਜੂਨ 2017 ਨੂੰ ਬੀਜਿੰਗ ਵਿੱਚ ਮਨਾਇਆ ਗਿਆ ਸੀ। ਚੀਨੀ ਪੈਸਟ ਕੰਟਰੋਲ ਐਸੋਸੀਏਸ਼ਨ ਇਸ ਦਿਨ ਦੀ ਮੋਹਰੀ ਸੀ। ਇਸ ਦਿਨ ਨੂੰ ਨੈਸ਼ਨਲ ਪੈਸਟ ਮੈਨੇਜਮੈਂਟ ਐਸੋਸੀਏਸ਼ਨ, ਏਸ਼ੀਅਨ ਅਤੇ ਓਸ਼ੀਆਨੀਆ ਪੈਸਟ ਮੈਨੇਜਰ ਐਸੋਸੀਏਸ਼ਨ ਅਤੇ ਯੂਰਪੀਅਨ ਪੈਸਟ ਮੈਨੇਜਮੈਂਟ ਐਸੋਸੀਏਸ਼ਨਾਂ ਦੇ ਸੰਘ ਦੁਆਰਾ ਸਹਿ-ਪ੍ਰਯੋਜਿਤ ਕੀਤਾ ਗਿਆ ਸੀ।
ਕੀ ਹੈ ਕੀਟ?: ਕੀੜੇ ਲੋਕਾਂ ਅਤੇ ਉਹਨਾਂ ਦੇ ਭੋਜਨ ਜਾਂ ਉਹਨਾਂ ਦੇ ਰਹਿਣ ਦੀਆਂ ਸਥਿਤੀਆਂ ਨੂੰ ਨੁਕਸਾਨਦੇਹ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਕੀੜੇ ਕਈ ਕਿਸਮ ਦੇ ਹੁੰਦੇ ਹਨ। ਇਹ ਫ਼ਸਲਾਂ ਅਤੇ ਮਨੁੱਖ ਦੋਵਾਂ ਲਈ ਖ਼ਤਰਨਾਕ ਸਾਬਤ ਹੁੰਦੇ ਹਨ। ਇੱਥੋਂ ਤੱਕ ਕਿ ਕੁਝ ਕੀੜੇ ਜਾਨਵਰਾਂ, ਕੱਪੜਿਆਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਇੱਥੇ ਹਜ਼ਾਰਾਂ ਵੱਖ-ਵੱਖ ਕਿਸਮਾਂ ਦੇ ਕੀੜੇ ਹਨ ਜੋ ਮਨੁੱਖਾਂ ਲਈ ਨੁਕਸਾਨਦੇਹ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਤਰਨਾਕ ਕੀੜੇ-ਮਕੌੜੇ ਹੇਠ ਲਿਖੇ ਹਨ।
- ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ: ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੱਛਰ ਕੰਟਰੋਲ ਜ਼ਰੂਰੀ ਹੈ। ਮੱਛਰ ਕਈ ਤਰੀਕਿਆਂ ਨਾਲ ਬਿਮਾਰੀਆਂ ਫੈਲਾਉਂਦੇ ਹਨ।
- ਕਾਕਰੋਚਾਂ ਦਾ ਖ਼ਤਰਾ: ਕਾਕਰੋਚ ਘਰੇਲੂ ਜੀਵਨ ਨੂੰ ਬਹੁਤ ਮੁਸ਼ਕਲ ਬਣਾ ਦਿੰਦੇ ਹਨ। ਕਾਕਰੋਚ ਘਰ 'ਚ ਹੋਣ ਕਾਰਨ ਕਈ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ।
- ਸਿਊਕ ਤੋਂ ਖ਼ਤਰਾ: ਕਿਸੇ ਵੀ ਜਾਇਦਾਦ ਦੇ ਨੁਕਸਾਨ ਦਾ ਇਕ ਵੱਡਾ ਕਾਰਨ ਸਿਊਕ ਹੈ। ਸਿਊਕ ਆਮ ਤੌਰ 'ਤੇ ਮਿੱਟੀ ਵਿੱਚ ਰਹਿੰਦੇ ਹਨ ਅਤੇ ਅੰਦਰੋਂ ਲੱਕੜ ਨੂੰ ਖਾਂਦੇ ਹਨ ਅਤੇ ਉਹਨਾਂ ਨੂੰ ਖੋਖਲਾ ਕਰ ਦਿੰਦੇ ਹਨ।
- ਚੂਹਿਆਂ ਦੁਆਰਾ ਫੈਲਣ ਵਾਲੀ ਬਿਮਾਰੀ ਦਾ ਖ਼ਤਰਾ: ਚੂਹੇ ਜ਼ਿੱਦੀ ਕੀੜੇ ਹਨ। ਉਨ੍ਹਾਂ ਨਾਲ ਨਜਿੱਠਣਾ ਮੁਸ਼ਕਲ ਹੈ। ਚੂਹੇ ਨਾ ਸਿਰਫ਼ ਬਿਮਾਰੀਆਂ ਫੈਲਾਉਂਦੇ ਹਨ ਅਤੇ ਭੋਜਨ ਨੂੰ ਦੂਸ਼ਿਤ ਕਰਦੇ ਹਨ, ਉਹ ਤੁਹਾਡੇ ਘਰ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
- Day of Innocent Children Victims of Aggression: ਜਾਣੋ ਕਿਉਂ ਮਨਾਇਆ ਜਾਂਦਾ ਹੈ ਲੇਬਨਾਨ ਹਮਲੇ ਦੇ ਸ਼ਿਕਾਰ ਮਾਸੂਮਾਂ ਦਾ ਅੰਤਰਰਾਸ਼ਟਰੀ ਦਿਵਸ
- Cool Drinks Side Effects: ਸਾਵਧਾਨ!...ਕੀ ਤੁਸੀਂ ਵੀ ਗਰਮੀਆਂ 'ਚ ਬਹੁਤ ਜ਼ਿਆਦਾ ਪੀਂਦੇ ਹੋ ਕੋਲਡ ਡਰਿੰਕਸ, ਤਾਂ ਹੋ ਸਕਦੇ ਹੋ ਇਹਨਾਂ ਬੀਮਾਰੀਆਂ ਦੇ ਸ਼ਿਕਾਰ
- Beauty Tips: ਜੇਕਰ ਤੁਸੀਂ ਵੀ ਆਪਣੇ ਕਾਲੇ ਬੁੱਲ੍ਹਾਂ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਵਿਸ਼ਵ ਕੀਟ ਦਿਵਸ ਦਾ ਉਦੇਸ਼: ਵਿਸ਼ਵ ਕੀਟ ਦਿਵਸ 6 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਕੀਟ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਕੀੜਿਆਂ ਤੋਂ ਹੋਣ ਵਾਲੀਆਂ ਸਿਹਤ ਅਤੇ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ।
ਵਿਸ਼ਵ ਕੀਟ ਦਿਵਸ ਦਾ ਮਹੱਤਵ: ਕੀਟ ਦਿਵਸ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਲਈ ਇਸ ਦਿਵਸ ਦੇ ਤਹਿਤ ਲੋਕਾਂ ਨੂੰ ਕੀੜਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।