ਹੈਦਰਾਬਾਦ: ਜਨਮ ਤੋਂ ਬਾਅਦ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਹਨ। ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਰਾਤ ਨੂੰ ਸੌਣ ਵੇਲੇ ਵੀ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਲੋੜ ਹੁੰਦੀ ਹੈ। ਇੱਕ ਬੱਚਾ ਮਾਤਾ-ਪਿਤਾ ਦੇ ਛੋਹ ਨਾਲ ਸੁਰੱਖਿਅਤ ਮਹਿਸੂਸ ਕਰਦਾ ਹੈ। ਅਜਿਹੇ 'ਚ ਮਾਪੇ ਵੀ ਬੱਚਿਆਂ ਦੇ ਨਾਲ ਇੱਕੋ ਬੈੱਡ 'ਤੇ ਸੌਂਦੇ ਹਨ। ਜਿਸਦੇ ਚਲਦਿਆਂ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਉਹ ਹੀ ਆਦਤ ਬਣ ਜਾਂਦੀ। ਜਿਸ ਕਾਰਨ ਬੱਚੇ ਵੱਡੇ ਹੋਣ ਤੋਂ ਬਾਅਦ ਵੀ ਆਪਣੇ ਮਾਤਾ-ਪਿਤਾ ਨਾਲ ਸੌਂਦੇ ਹਨ। ਭਾਰਤੀ ਪਰਿਵਾਰਾਂ ਵਿੱਚ ਵੱਡੀ ਉਮਰ ਦੇ ਬੱਚੇ ਅਕਸਰ ਆਪਣੇ ਮਾਪਿਆਂ ਨਾਲ ਸੌਂਦੇ ਹਨ। ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਇਕੱਲੇ ਸੌਣ ਦੀ ਆਦਤ ਪਵਾਉਣ। ਪਿਆਰ ਅਤੇ ਦੇਖਭਾਲ ਦੇ ਕਾਰਨ ਮਾਪੇ ਅਕਸਰ ਬੱਚਿਆਂ ਨੂੰ ਆਪਣੇ ਨਾਲ ਸੁਲਾਉਦੇ ਹਨ, ਪਰ ਇਹ ਬੱਚੇ ਲਈ ਨੁਕਸਾਨਦੇਹ ਹੋ ਸਕਦਾ ਹੈ। ਨਵਜੰਮੇ ਬੱਚੇ ਲਈ ਆਪਣੀ ਮਾਂ ਨਾਲ ਸੌਣਾ ਜ਼ਰੂਰੀ ਹੈ। ਪਰ ਇੱਕ ਉਮਰ ਦੇ ਬਾਅਦ ਇੱਕ ਬੱਚੇ ਨੂੰ ਮਾਪਿਆਂ ਨਾਲ ਸੌਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਵਿਸ਼ੇ 'ਤੇ ਇਕ ਅਧਿਐਨ ਦੇ ਅਨੁਸਾਰ, ਤਿੰਨ ਤੋਂ ਚਾਰ ਸਾਲ ਦੇ ਬੱਚੇ ਦੇ ਮਾਤਾ-ਪਿਤਾ ਦੇ ਨਾਲ ਸੌਣ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ। ਮਾਪਿਆਂ ਦੇ ਨਾਲ ਸੌਣ ਨਾਲ ਬੱਚੇ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਮਨੋਵਿਗਿਆਨਕ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।
ਕਿਸ ਉਮਰ ਵਿੱਚ ਬੱਚੇ ਨੂੰ ਮਾਪਿਆਂ ਤੋਂ ਵੱਖਰਾ ਸੌਣਾ ਚਾਹੀਦਾ ਹੈ: ਚਾਰ-ਪੰਜ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਮਾਪਿਆਂ ਤੋਂ ਵੱਖ ਸੌਣ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਜਦੋਂ ਬੱਚਾ ਪ੍ਰੀ-ਪਯੂਬਰਟੀ ਪੜਾਅ ਵਿੱਚ ਹੁੰਦਾ ਹੈ, ਯਾਨੀ ਜਦੋਂ ਬੱਚਾ ਸਰੀਰਕ ਤਬਦੀਲੀਆਂ ਤੋਂ ਗੁਜ਼ਰਨਾ ਸ਼ੁਰੂ ਕਰਦਾ ਹੈ, ਤਾਂ ਬੱਚੇ ਨੂੰ ਵੱਖਰੇ ਬਿਸਤਰੇ 'ਤੇ ਸੌਣਾ ਚਾਹੀਦਾ ਹੈ।
ਬੱਚਿਆਂ ਦੇ ਵੱਖਰੇ ਸੌਣ ਦੇ ਕਾਰਨ: ਅਧਿਐਨਾਂ ਦੇ ਅਨੁਸਾਰ, ਜੋ ਬੱਚੇ ਆਪਣੇ ਮਾਤਾ-ਪਿਤਾ ਨਾਲ ਸੌਂਦੇ ਹਨ, ਉਨ੍ਹਾਂ ਨੂੰ ਕਈ ਸਰੀਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਹੋ ਸਕਦੀਆਂ ਹਨ। ਮਾਤਾ-ਪਿਤਾ ਨਾਲ ਸੌਣ ਕਾਰਨ ਵੱਡੇ ਬੱਚਿਆਂ ਵਿੱਚ ਮੋਟਾਪਾ, ਥਕਾਵਟ, ਘੱਟ ਊਰਜਾ, ਰੁਕਿਆ ਹੋਇਆ ਵਿਕਾਸ, ਉਦਾਸੀ ਅਤੇ ਯਾਦਦਾਸ਼ਤ ਦੀ ਕਮੀ ਹੋ ਸਕਦੀ ਹੈ।
- Hair Care Tips: ਜੇਕਰ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਵਾਲਾਂ ਨੂੰ ਕਰੋਗੇ ਸ਼ੈਪੂ, ਤਾਂ ਵਾਲਾਂ ਦੇ ਝੜਨ ਤੋਂ ਲੈ ਕੇ ਵਾਲਾਂ ਦੇ ਸਫ਼ੈਦ ਹੋਣ ਤੱਕ ਕਈ ਸਮੱਸਿਆਵਾਂ ਤੋਂ ਮਿਲ ਸਕਦਾ ਹੈ ਛੁਟਕਾਰਾ
- Skin Care Tips: ਸਾਵਧਾਨ! ਹਰ ਰੋਜ਼ ਸਾਬਣ ਨਾਲ ਨਹਾਉਣਾ ਖਤਰਨਾਕ, ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
- Father's Day 2023: ਇਸ ਮੌਕੇਂ ਆਪਣੇ ਪਾਪਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਦਿੱਤੇ ਜਾ ਸਕਦੈ ਇਹ ਤੋਹਫ਼ੇ
ਮਾਪਿਆਂ ਦੇ ਨਾਲ ਸੌਣ ਦੇ ਨੁਕਸਾਨ:
- ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਬੁੱਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇੱਕ ਵੱਡਾ ਬੱਚਾ ਆਪਣੇ ਮਾਤਾ-ਪਿਤਾ ਨਾਲ ਸੌਂਦਾ ਹੈ, ਤਾਂ ਉਹ ਅਕਸਰ ਆਪਣੇ ਮਾਪਿਆਂ ਵਿਚਕਾਰ ਵਿਛੋੜੇ ਅਤੇ ਉਨ੍ਹਾਂ ਦੇ ਰਿਸ਼ਤੇ ਵਿੱਚ ਤਣਾਅ ਮਹਿਸੂਸ ਕਰਦਾ ਹੈ। ਇਸ ਦੇ ਨਾਲ ਹੀ ਮਾਤਾ-ਪਿਤਾ ਵਿਚਕਾਰ ਵੀ ਤਣਾਅ ਵਧਦਾ ਹੈ।
- ਇਹ ਮਹਿਸੂਸ ਕਰਦੇ ਹੋਏ ਕਿ ਬੱਚੇ ਮਾਪਿਆਂ ਵਿਚਕਾਰ ਝਗੜੇ ਅਤੇ ਤਣਾਅ ਦਾ ਕਾਰਨ ਬਣਦੇ ਹਨ, ਬੱਚਾ ਉਦਾਸ ਹੋ ਸਕਦਾ ਹੈ।
- ਸਾਲਾਂ ਤੋਂ ਮਾਪਿਆਂ ਦੇ ਨਾਲ ਸੌਣ ਕਾਰਨ ਬੱਚੇ ਲਈ ਵੱਖਰੇ ਤੌਰ 'ਤੇ ਸੌਣਾ ਮੁਸ਼ਕਲ ਹੋ ਜਾਂਦਾ ਹੈ। ਚਾਰ-ਪੰਜ ਸਾਲ ਦੀ ਉਮਰ ਵਿੱਚ ਮਾਪਿਆਂ ਤੋਂ ਅਲੱਗ ਸੌਣ ਦੀ ਆਦਤ ਉਨ੍ਹਾਂ ਨੂੰ ਅਲੱਗ ਸੌਣ ਵਿੱਚ ਮਦਦ ਕਰਦੀ ਹੈ।
- ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹ ਦਿਨ ਭਰ ਥਕਾਵਟ ਦੇ ਬਾਅਦ ਚੰਗੀ ਤਰ੍ਹਾਂ ਸੌਂਦਾ ਹੈ, ਪਰ ਆਪਣੇ ਮਾਤਾ-ਪਿਤਾ ਨਾਲ ਉਹੀ ਬਿਸਤਰਾ ਸਾਂਝਾ ਕਰਨ ਨਾਲ ਰਾਤ ਨੂੰ ਚੰਗੀ ਨੀਂਦ ਲੈਣਾ ਮੁਸ਼ਕਲ ਹੋ ਜਾਂਦਾ ਹੈ। ਉਹ ਆਰਾਮ ਨਾਲ ਸੌਂ ਨਹੀਂ ਸਕਦਾ।
- ਉਮਰ ਦੇ ਨਾਲ-ਨਾਲ ਬੱਚੇ ਦੇ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਰਾਤ ਨੂੰ ਸੌਣ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਹੁੰਦਾ ਹੈ, ਪਰ ਮਾਤਾ-ਪਿਤਾ ਨਾਲ ਇੱਕੋ ਬਿਸਤਰ 'ਤੇ ਸੌਣ ਨਾਲ ਵਿਕਾਸ ਪ੍ਰਭਾਵਿਤ ਹੁੰਦਾ ਹੈ।