ਹੈਦਰਾਬਾਦ: ਮੋਟਾਪਾ ਨਾ ਸਿਰਫ਼ ਸਾਡੀ ਦਿਖ ਨੂੰ ਖਰਾਬ ਕਰਦਾ ਹੈ, ਸਗੋ ਅਸੀ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਗਲਤ ਜੀਵਨਸ਼ੈਲੀ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਮੋਟਾਪੇ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰਾਤ ਦਾ ਭੋਜਨ ਖਾਣ ਤੋਂ ਬਾਅਦ ਕੀਤੇ ਜਾਣ ਵਾਲੀਆਂ ਕੁਝ ਗਲਤ ਆਦਤਾਂ 'ਚ ਸੁਧਾਰ ਕਰ ਲਓ। ਬਦਲਾਅ ਕਰਕੇ ਤੁਸੀਂ ਮੋਟਾਪੇ ਦੀ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਭੋਜਨ ਖਾਣ ਤੋਂ ਬਾਅਦ ਨਾ ਕਰੋ ਇਹ ਗਲਤੀਆਂ:
ਭੋਜਨ ਖਾਣ ਤੋਂ ਬਾਅਦ ਪਾਣੀ ਨਾ ਪੀਓ: ਭੋਜਨ ਖਾਣ ਤੋਂ ਬਾਅਦ ਤਰੁੰਤ ਪਾਣੀ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਜੇਕਰ ਤੁਸੀਂ ਭੋਜਨ ਖਾਣ ਤੋਂ ਬਾਅਦ ਪਾਣੀ ਪੀਣ ਦੀ ਗਲਤੀ ਕਰਦੇ ਹੋ, ਤਾਂ ਇਸ ਨਾਲ ਪਾਚਨ 'ਤੇ ਬੂਰਾ ਅਸਰ ਪੈਂਦਾ ਹੈ ਅਤੇ ਭੋਜਨ ਪਚਨ 'ਚ ਵੀ ਸਮੱਸਿਆ ਹੁੰਦੀ ਹੈ। ਇਸਦੇ ਨਾਲ ਹੀ ਤੁਸੀਂ ਮੋਟਾਪੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਭੋਜਨ ਖਾਣ ਤੋਂ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।
ਭੋਜਨ ਖਾਣ ਤੋਂ ਤਰੁੰਤ ਬਾਅਦ ਆਰਾਮ ਨਾ ਕਰੋ: ਕੁਝ ਲੋਕ ਭੋਜਨ ਖਾਣ ਤੋਂ ਬਾਅਦ ਆਰਾਮ ਕਰਨ ਲੱਗ ਜਾਂਦੇ ਹਨ। ਇਸ ਨਾਲ ਸਿਹਤ 'ਤੇ ਗਲਤ ਅਸਰ ਪੈਂਦਾ ਹੈ ਅਤੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਦਰਅਸਲ, ਭੋਜਨ ਖਾਣ ਤੋਂ ਤਰੁੰਤ ਬਾਅਦ ਆਰਾਮ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਪਚ ਨਹੀਂ ਪਾਉਦਾ ਅਤੇ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਜੇਕਰ ਤੁਸੀਂ ਮੋਟਾਪੇ ਨੂੰ ਘਟ ਕਰਨਾ ਚਾਹੁੰਦੇ ਹੋ, ਤਾਂ ਭੋਜਨ ਖਾਣ ਦੇ ਤਰੁੰਤ ਬਾਅਦ ਆਰਾਮ ਨਾ ਕਰੋ ਸਗੋ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ।
- Fatigue: ਸਾਵਧਾਨ! ਇਹ 5 ਕਾਰਨ ਹੋ ਸਕਦੈ ਨੇ ਥਕਾਵਟ ਲਈ ਜ਼ਿੰਮੇਵਾਰ, ਨਜ਼ਰਅੰਦਾਜ਼ ਕਰਨਾ ਸਿਹਤ 'ਤੇ ਪੈ ਸਕਦੈ ਭਾਰੀ
- Mustard Seeds Benefits: ਚਮੜੀ ਦੇ ਨਾਲ-ਨਾਲ ਹੋਰ ਵੀ ਕਈ ਸਿਹਤ ਸਮੱਸਿਆਵਾਂ ਲਈ ਫਾਇਦੇਮੰਦ ਨੇ ਸਰ੍ਹੋ ਦੇ ਬੀਜ, ਜਾਣੋ ਇਸਦੇ ਅਣਗਿਣਤ ਫਾਇਦੇ
- Steam Benefits: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ, ਤਾਂ ਸਟੀਮ ਲੈਣ ਨਾਲ ਮਿਲ ਸਕਦੈ ਨੇ ਕਈ ਫਾਇਦੇ
ਭੋਜਨ ਖਾਣ ਤੋਂ ਬਾਅਦ ਚਾਹ ਨਾ ਪੀਓ: ਭੋਜਨ ਖਾਣ ਤੋਂ ਬਾਅਦ ਚਾਹ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਤੁਸੀਂ ਮੋਟਾਪੇ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਇਸ ਆਦਤ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਇਸ ਆਦਤ ਕਾਰਨ ਤੁਹਾਡੀ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਚਾਹ 'ਚ ਕੈਫਿਨ ਜ਼ਿਆਦਾ ਪਾਈ ਜਾਂਦੀ ਹੈ। ਇਸ ਕਾਰਨ ਪੇਟ 'ਚ ਐਸਿਡ ਵਧਦਾ ਹੈ ਅਤੇ ਗੈਸ ਦੀ ਸਮੱਸਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਭੋਜਨ ਖਾਣ ਤੋਂ ਬਾਅਦ ਚਾਹ ਪੀਣ ਤੋਂ ਪਰਹੇਜ਼ ਕਰੋ।