ਹੈਦਰਾਬਾਦ: ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਯੂਰਿਕ ਐਸਿਡ ਦੀ ਸਮੱਸਿਆਂ ਹੈ। ਸਰੀਰ 'ਚ ਯੂਰਿਕ ਐਸਿਡ ਗੰਦਗੀ ਦੀ ਤਰ੍ਹਾਂ ਇਕੱਠਾ ਹੁੰਦਾ ਹੈ। ਇਸ ਕਾਰਨ ਜੋੜਾਂ 'ਚ ਦਰਦ, ਕਿਡਨੀ ਨਾਲ ਜੁੜੀਆਂ ਬਿਮਾਰੀਆਂ ਅਤੇ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਯੂਰਿਕ ਐਸਿਡ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਦੇ ਤਰੀਕੇ:
ਜ਼ਿਆਦਾ ਪਾਣੀ ਪੀਓ: ਯੂਰਿਕ ਐਸਿਡ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਪਾਣੀ ਪੀਓ। ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਪਾਣੀ ਪੀਂਦੇ ਹੋ, ਤਾਂ ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ 'ਚੋ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸਦੇ ਨਾਲ ਹੀ ਯੂਰਿਕ ਐਸਿਡ ਨੂੰ ਸਾਫ਼ ਕਰਨ 'ਚ ਵੀ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 8-10 ਗਲਾਸ ਪਾਣੀ ਜ਼ਰੂਰ ਪੀਓ।
ਫਾਈਬਰ ਨਾਲ ਭਰਪੂਰ ਭੋਜਨ ਖਾਓ: ਸਰੀਰ 'ਚ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਫਾਈਬਰ ਨਾਲ ਭਰਪੂਰ ਭੋਜਨ ਖਾਓ। ਇਸ ਲਈ ਆਪਣੀ ਖੁਰਾਕ 'ਚ ਕੇਲਾ, ਸੇਬ ਅਤੇ ਬਾਜਰਾ ਆਦਿ ਸ਼ਾਮਲ ਕਰੋ। ਇਨ੍ਹਾਂ 'ਚ ਫਾਈਬਰ ਦਾ ਚੰਗਾ ਸਰੋਤ ਪਾਇਆ ਜਾਂਦਾ ਹੈ।
ਆਪਣੇ ਭਾਰ ਨੂੰ ਕੰਟਰੋਲ 'ਚ ਰੱਖੋ: ਭਾਰ ਵਧਣ ਦੇ ਕਾਰਨ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵੀ ਵਧਣ ਲੱਗਦੀ ਹੈ। ਇਸ ਲਈ ਆਪਣੇ ਭਾਰ ਨੂੰ ਕੰਟਰੋਲ 'ਚ ਰੱਖੋ। ਭਾਰ ਘਟ ਕਰਨ ਲਈ ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਕਰੋ।
ਅਜਵਾਈਨ ਖਾਓ: ਅਜਵਾਈਨ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਅਤੇ ਖੂਨ ਵੀ ਸਾਫ਼ ਹੁੰਦਾ ਹੈ। ਇਸ ਲਈ ਤੁਸੀਂ ਦਿਨ 'ਚ ਇੱਕ ਵਾਰ ਇੱਕ ਚਮਚ ਅਜਵਾਈਨ ਦੇ ਬੀਜਾਂ ਨੂੰ ਪਾਣੀ ਦੇ ਨਾਲ ਖਾ ਸਕਦੇ ਹੋ।
ਕੌਫ਼ੀ ਪੀਓ: ਯੂਰਿਕ ਐਸਿਡ ਦੀ ਸਮੱਸਿਆਂ ਨੂੰ ਕੰਟਰੋਲ ਕਰਨ 'ਚ ਕੌਫ਼ੀ ਵੀ ਮਦਦਗਾਰ ਹੁੰਦੀ ਹੈ। ਇਸ ਲਈ ਤੁਸੀਂ ਬਲੈਕ ਕੌਫ਼ੀ ਪੀ ਸਕਦੇ ਹੋ। ਬਲੈਕ ਕੌਫ਼ੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਸਰੀਰ 'ਚ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।