ਹੈਦਰਾਬਾਦ: ਰੋਜ਼ਾਨਾ ਘਰ ਦੀ ਸਫ਼ਾਈ ਕਰਨ ਤੋਂ ਬਾਅਦ ਵੀ ਘਰ ਦੇ ਕੁੱਝ ਹਿੱਸਿਆਂ 'ਚ ਕਾਕਰੋਚ ਰਹਿ ਜਾਂਦੇ ਹਨ। ਜ਼ਿਆਦਾਤਰ ਘਰਾਂ 'ਚ ਇਹ ਸਮੱਸਿਆ ਰਹਿੰਦੀ ਹੈ। ਕਾਕਰੋਚ ਤੋਂ ਹਰ ਕੋਈ ਪਰੇਸ਼ਾਨ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਾਕਰੋਚ ਜ਼ਿਆਦਾਤਰ ਭਾਂਡਿਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ 'ਚ ਪਾਏ ਜਾਂਦੇ ਹਨ, ਜਿਸ ਕਰਕੇ ਰਸੋਈ ਦਾ ਸਾਮਾਨ ਵੀ ਦੂਸ਼ਿਤ ਹੋ ਜਾਂਦਾ ਹੈ। ਇਸ ਕਾਰਨ ਵਿਅਕਤੀ ਨੂੰ Food Poisoning, ਟਾਈਫਾਈਡ, ਐਲਰਜ਼ੀ, ਖੁਜਲੀ ਅਤੇ ਅੱਖਾਂ 'ਚੋਂ ਪਾਣੀ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਕਰਕੇ ਕਾਕਰੋਚ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਦੇਸੀ ਟਿਪਸ ਅਜ਼ਮਾ ਸਕਦੇ ਹੋ।
ਕਾਕਰੋਚ ਤੋਂ ਛੁਟਕਾਰਾ ਪਾਉਣ ਦੇ ਦੇਸੀ ਤਰੀਕੇ:
ਤੇਜ਼ ਪੱਤਾ: ਤੇਜ਼ ਪੱਤੇ ਦਾ ਇਸਤੇਮਾਲ ਜ਼ਿਆਦਾਤਰ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਸਿਰਫ਼ ਭੋਜਨ ਹੀ ਨਹੀਂ ਸਗੋਂ ਇਸਦੀ ਮਦਦ ਨਾਲ ਕਾਕਰੋਚ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਮਿਲ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਤੇਜ਼ ਪੱਤੇ ਨੂੰ ਹੱਥ 'ਚ ਮਸਲ ਕੇ ਚੂਰਾ ਬਣਾ ਲਓ ਅਤੇ ਇਸਨੂੰ ਰਸੋਈ ਦੇ ਹਰ ਕੋਨੇ 'ਚ ਪਾ ਦਿਓ। ਤੇਜ਼ ਪੱਤੇ ਦੀ ਖੁਸ਼ਬੂ ਨਾਲ ਕਾਕਰੋਚ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਿੰਮ: ਕਾਕਰੋਚ ਨੂੰ ਭਜਾਉਣ ਲਈ ਨਿੰਮ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਨਿੰਮ ਦੇ ਪਾਊਡਰ ਜਾਂ ਤੇਲ ਨੂੰ ਕਾਕਰੋਚ ਵਾਲੀ ਜਗ੍ਹਾਂ 'ਤੇ ਰਾਤ ਨੂੰ ਸੌਣ ਤੋਂ ਪਹਿਲਾਂ ਛਿੜਕ ਦਿਓ। ਇਸ ਨਾਲ ਤੁਹਾਨੂੰ ਕਾਕਰੋਚ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਮਿੱਟੀ ਦਾ ਤੇਲ: ਮਿੱਟੀ ਦੇ ਤੇਲ ਦਾ ਇਸਤੇਮਾਲ ਕਰਕੇ ਤੁਸੀਂ ਕਾਕਰੋਚ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਮਿੱਟੀ ਦੇ ਤੇਲ ਨੂੰ ਰਸੋਈ 'ਚ ਛਿੜਕ ਦਿਓ। ਤੁਸੀਂ ਚਾਹੋ, ਤਾਂ ਇਸ ਤੇਲ 'ਚ ਥੋੜ੍ਹਾ ਜਿਹਾ ਪਾਣੀ ਵੀ ਮਿਲਾ ਸਕਦੇ ਹੋ।
ਪੁਦੀਨੇ ਦਾ ਤੇਲ: ਕਾਕਰੋਚ ਭਜਾਉਣ ਲਈ ਪੁਦੀਨੇ ਦੇ ਤੇਲ 'ਚ ਥੋੜ੍ਹਾ ਜਿਹਾ ਲੂਣ ਅਤੇ ਪਾਣੀ ਪਾ ਕੇ ਕਾਕਰੋਚ ਵਾਲੀ ਜਗ੍ਹਾਂ 'ਤੇ ਛਿੜਕ ਦਿਓ। ਇਸ ਨਾਲ ਕਾਕਰੋਚ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।